ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥
Speaking of God, filth and pollution are burnt away; This comes by meeting with the Guru, and not by any other efforts. ||1||Pause||
ਗੁਰੂ ਨੂੰ ਮਿਲ ਕੇ (ਹੀ, ਵਿਕਾਰਾਂ ਦੀ) ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ। ਹੋਰ ਕੋਈ ਹੀਲਾ (ਇਸ ਦੀ ਪ੍ਰਾਪਤੀ ਦਾ) ਨਹੀਂ ਹੈ ॥੧॥ ਰਹਾਉ ॥ ਪ੍ਰਭ ਕਹਨ = ਪ੍ਰਭੂ ਦੀ ਸਿਫ਼ਤ-ਸਾਲਾਹ। ਮਲਨ ਦਹਨ = (ਵਿਕਾਰਾਂ ਦੀ) ਮੈਲ ਨੂੰ ਸਾੜਨ ਦੇ ਸਮਰੱਥ (ਸਿਫ਼ਤ-ਸਾਲਾਹ)। ਲਹਨ = ਪ੍ਰਾਪਤੀ। ਗੁਰ ਮਿਲੇ = ਗੁਰ ਮਿਲਿ, ਗੁਰੂ ਨੂੰ ਮਿਲ ਕੇ। ਆਨ = (अन्य) ਕੋਈ ਹੋਰ। ਉਪਾਉ = ਤਰੀਕਾ, ਢੰਗ ॥੧॥ ਰਹਾਉ ॥
ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥
Making pilgrimages to sacred rivers, observing the six rituals, wearing matted and tangled hair, performing fire sacrifices and carrying ceremonial walking sticks - none of these are of any use. ||1||
ਤੀਰਥਾਂ ਦੇ ਇਸ਼ਨਾਨ, ਬ੍ਰਾਹਮਣਾਂ ਵਾਲੇ ਛੇ ਕਰਮਾਂ ਦਾ ਰੋਜ਼ਾਨਾ ਅੱਭਿਆਸ, ਜਟਾਂ ਧਾਰਨ ਕਰਨੀਆਂ, ਹੋਮ-ਜੱਗ ਕਰਨੇ, ਡੰਡਾ ਧਾਰੀ ਜੋਗੀ ਬਣਨਾ-(ਮੇਰਾ ਇਹਨਾਂ ਕੰਮਾਂ ਨਾਲ ਕੋਈ) ਵਾਸਤਾ ਨਹੀਂ ॥੧॥ ਤਟਨ = (ਤਟ = ਤੀਰਥ ਦਾ ਕੰਢਾ) ਤੀਰਥ-ਇਸ਼ਨਾਨ। ਖਟਨ = (ਖਟ = ਛੇ) ਰੋਜ਼ਾਨਾ ਛੇ ਕਰਮਾਂ ਦੇ ਅਭਿਆਸ (ਦਾਨ ਦੇਣ ਤੇ ਲੈਣ, ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ)। ਜਟਨ = ਜਟਾਂ ਸਿਰ ਉਤੇ ਧਾਰਨ ਕਰਨੀਆਂ। ਹੋਮਨ = ਹੋਮ-ਜੱਗ ਕਰਨੇ। ਡੰਡ ਧਾਰ = ਡੰਡਾ-ਧਾਰੀ ਜੋਗੀ ਬਣਨਾ। ਸੁਆਉ = ਸੁਆਰਥ, ਪ੍ਰਯੋਜਨ ॥੧॥
ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥
All sorts of efforts, austerities, wanderings and various speeches - none of these will lead you to find the Lord's Place.
(ਧੂਣੀਆਂ ਆਦਿਕ ਤਪਾ ਕੇ) ਤਪ ਕਰਨੇ, ਧਰਤੀ ਦਾ ਭ੍ਰਮਣ ਕਰਦੇ ਰਹਿਣਾ-ਇਹੋ ਜਿਹੇ ਅਨੇਕਾਂ ਕਿਸਮਾਂ ਦੇ ਜਤਨ ਕੀਤਿਆਂ, ਅਨੇਕਾਂ ਵਖਿਆਨ ਕੀਤਿਆਂ (ਪਰਮਾਤਮਾ ਦੇ ਗੁਣਾਂ ਦੀ) ਹਾਥ ਨਹੀਂ ਲੱਭਦੀ (ਸੁਖ-ਸ਼ਾਂਤੀ ਦਾ) ਥਾਂ ਨਹੀਂ ਮਿਲਦਾ। ਭਾਂਤਨ = ਅਨੇਕਾਂ ਭਾਂਤ ਦੇ। ਤਪਨ = ਤਪ ਸਾਧਣੇ। ਭ੍ਰਮਨ = ਧਰਤੀ ਉਤੇ ਭੌਂਦੇ ਫਿਰਨਾ। ਕਥਤੇ = ਕਥਦਿਆਂ। ਥਾਹ = ਡੂੰਘਾਈ। ਠਾਉ = ਥਾਂ।
ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥
I have considered all considerations, O Nanak, but peace comes only by vibrating and meditating on the Name. ||2||2||39||
ਹੇ ਨਾਨਕ! ਸਾਰੀਆਂ ਵਿਚਾਰਾਂ ਵਿਚਾਰ ਕੇ (ਇਹੀ ਗੱਲ ਲੱਭੀ ਹੈ ਕਿ) ਪਰਮਾਤਮਾ ਦਾ ਨਾਮ ਸਿਮਰਿਆ ਕਰੋ (ਇਸੇ ਵਿਚ ਹੀ) ਆਨੰਦ ਹੈ ॥੨॥੨॥੩੯॥ ਸੋਧਿ = ਸੋਧ ਕੇ, ਵਿਚਾਰ ਕੇ। ਸੋਧਨਾ = ਵਿਚਾਰਾਂ। ਸਗਰ = ਸਗਲ, ਸਾਰੀਆਂ। ਭਜੁ ਨਾਉ = ਨਾਮ ਸਿਮਰਿਆ ਕਰ ॥੨॥੨॥੩੯॥