ਅੜਿਲ ॥
ਅੜਿਲ:
ਤਬ ਅਬਲਾ ਤਿਨ ਬਚਨ ਉਚਾਰੇ ਬਿਹਸਿ ਕਰਿ ॥
ਤਦ ਉਸ ਇਸਤਰੀ ਨੇ ਹਸ ਕੇ ਇਸ ਤਰ੍ਹਾਂ ਕਿਹਾ, ਹੇ ਸ਼ਾਹ!
ਲੀਜੈ ਹਮਰੋ ਬੈਨ ਸਾਹ ਤੂ ਸ੍ਰੋਨ ਧਰਿ ॥
ਤੂੰ ਮੇਰੀ ਗੱਲ ਕੰਨ ਵਿਚ ਪਾ ਲੈ।
ਪਾਚ ਹਜਾਰ ਮੁਹਰ ਮੁਹਿ ਹ︀ਯਾਂ ਦੈ ਜਾਇਯੈ ॥
ਮੈਨੂੰ ਇਥੇ ਪੰਜ ਹਜ਼ਾਰ ਮੋਹਰਾਂ ਦੇ ਜਾਓ।
ਹੋ ਲੈ ਕੈ ਬਹੁਰਿ ਤਬੇਲੇਮ ਤੁਰੈ ਬੰਧਾਇਯੈ ॥੭॥
ਫਿਰ ਘੋੜਾ ਲੈ ਕੇ ਆਪਣੇ ਤਬੇਲੇ ਵਿਚ ਬੰਨ੍ਹ ਲਵੋ ॥੭॥
ਸਾਹ ਅਸਰਫੀ ਪਾਚ ਹਜਾਰ ਮੰਗਾਇ ਕੈ ॥
ਸ਼ਾਹ ਨੇ ਪੰਜ ਹਜ਼ਾਰ ਅਸ਼ਰਫ਼ੀਆਂ ਮੰਗਵਾ ਕੇ
ਚਰੇ ਤੁਰੰਗ ਤਿਹ ਦੀਨੀ ਕਰ ਪਕਰਾਇ ਕੈ ॥
ਅਤੇ ਉਸ ਦੇ ਹੱਥ ਵਿਚ ਘੋੜੇ ਉਤੇ ਚੜ੍ਹਿਆਂ ਪਕੜਾ ਦਿੱਤੀਆਂ।
ਕਹਿਯੋ ਮੁਹਰ ਪਹੁਚਾਇ ਬਹੁਰ ਮੈ ਆਇ ਹੌ ॥
(ਤਦ ਉਸ ਨੇ) ਕਿਹਾ, ਮੈਂ ਮੋਹਰਾਂ (ਘਰ) ਪਹੁੰਚਾ ਕੇ ਫਿਰ ਆਉਂਦੀ ਹਾਂ
ਹੋ ਤਾ ਪਾਛੇ ਘੁਰਸਾਰਹਿ ਘੋਰ ਬੰਧਾਇ ਹੌ ॥੮॥
ਅਤੇ ਇਸ ਪਿਛੋਂ ਘੋੜਾ ਤੁਹਾਡੇ ਅਸਤਬਲ ਵਿਚ ਬੰਨ੍ਹਦੀ ਹਾਂ ॥੮॥
ਯੌ ਕਹਿ ਤਿਨ ਸੌ ਬਚਨ ਧਵਾਯੋ ਤੁਰੈ ਤ੍ਰਿਯ ॥
ਉਨ੍ਹਾਂ ਨੂੰ ਇਹ ਗੱਲ ਕਹਿ ਕੇ ਇਸਤਰੀ ਨੇ ਘੋੜਾ ਭਜਾ ਲਿਆ।
ਪਠੈ ਪਖਰਿਯਾ ਪਹੁਚੇ ਕਰਿ ਕੈ ਕੋਪ ਹਿਯ ॥
ਰਾਜੇ ਨੇ ਕ੍ਰੋਧ ਕਰ ਕੇ ਪਿਛੇ ਘੋੜ ਸਵਾਰ ਲਗਾ ਦਿੱਤੇ।
ਕੋਸ ਡੇਢ ਸੈ ਲਗੇ ਹਟੇ ਸਭ ਹਾਰਿ ਕੈ ॥
ਡੇਢ ਸੌ ਕੋਹ ਚਲ ਕੇ ਸਾਰੇ ਥਕ ਕੇ ਹਟ ਗਏ।
ਹੋ ਹਾਥ ਨ ਆਈ ਬਾਲ ਰਹੇ ਸਿਰ ਮਾਰਿ ਕੈ ॥੯॥
ਉਹ ਇਸਤਰੀ ਹੱਥ ਨਾ ਆਈ, ਉਹ ਸਿਰ ਪਟਕ ਕੇ ਰਹਿ ਗਏ ॥੯॥
ਮੁਹਰੈ ਗ੍ਰਿਹ ਪਹੁਚਾਇ ਸੁ ਆਈ ਬਾਲ ਤਹ ॥
ਮੋਹਰਾਂ ਘਰ ਪਹੁੰਚਾ ਕੇ ਉਹ ਇਸਤਰੀ ਉਥੇ ਆਈ
ਬੈਠੋ ਚਾਰੁ ਬਨਾਇ ਸਾਹ ਜੂ ਸਭਾ ਜਹ ॥
ਜਿਥੇ ਸ਼ਾਹ ਸੋਹਣਾ ਦਰਬਾਰ ਲਗਾ ਕੇ ਬੈਠਾ ਸੀ।
ਤੁਰਤੁ ਤੁਰੈ ਤੇ ਉਤਰ ਸਲਾਮੈ ਤੀਨਿ ਕਰ ॥
ਤੁਰਤ ਘੋੜੇ ਤੋਂ ਉਤਰ ਕੇ (ਉਸ ਇਸਤਰੀ ਨੇ) ਤਿੰਨ ਵਾਰ ਸਲਾਮ ਕੀਤਾ
ਹੋ ਲੀਜੈ ਅਪਨੋ ਤੁਰੈ ਲਯੋ ਮੈ ਮੋਲ ਭਰਿ ॥੧੦॥
(ਅਤੇ ਕਿਹ) ਮੈਂ ਆਪਣਾ ਮੁੱਲ ਲੈ ਲਿਆ, (ਹੁਣ) ਤੁਸੀਂ ਆਪਣਾ ਘੋੜਾ ਲੈ ਲਵੋ ॥੧੦॥