ਚੌਪਈ ॥

ਚੌਪਈ:

ਦਮਵੰਤੀ ਤੇ ਹੰਸ ਨਿਹਾਰੇ ॥

ਦਮਵੰਤੀ ਨੇ ਹੰਸ ਵੇਖੇ

ਰੂਪ ਮਾਨ ਚਿਤ ਮਾਝ ਬਿਚਾਰੇ ॥

(ਤਾਂ ਉਨ੍ਹਾਂ ਨੂੰ) ਮਨ ਵਿਚ ਬਹੁਤ ਰੂਪਮਾਨ ਵਿਚਾਰਿਆ।

ਸਖਿਯਨ ਸਹਿਤ ਆਪ ਉਠ ਧਾਈ ॥

ਸਖੀਆਂ ਸਮੇਤ ਆਪ ਉਠ ਕੇ ਤੁਰ ਪਈ

ਏਕ ਹੰਸ ਤਿਨ ਤੇ ਗਹਿ ਲ︀ਯਾਈ ॥੭॥

ਅਤੇ ਉਨ੍ਹਾਂ ਵਿਚੋਂ ਇਕ ਹੰਸ ਪਕੜ ਲਿਆਈ ॥੭॥