ਚੌਪਈ ॥
CHAUPAI
ਚੌਪਈ:
ਸਾਵਜਨੀ ਸਬਦਾਦਿ ਬਖਾਨਹੁ ॥
ਪਹਿਲਾਂ 'ਸਾਵਜਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।
ਅਰਿ ਪਦ ਅੰਤਿ ਤਵਨ ਕੇ ਠਾਨਹੁ ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਜਿਹ ਠਾ ਚਹੋ ਤਹੀ ਤੇ ਕਹੀਐ ॥੧੦੮੪॥
Saying the word “Saavjani”, add the word “ari” at the end and know all the know all the names of Tupak.1084.
ਜਿਥੇ ਚਾਹੋ, ਉਥੇ ਕਹਿ ਦਿਓ ॥੧੦੮੪॥
ਮਾਤੰਗਨੀ ਪਦਾਦਿ ਭਣਿਜੈ ॥
ਪਹਿਲਾਂ 'ਮਾਤੰਗਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।
ਅਰਿ ਪਦ ਅੰਤਿ ਤਵਨ ਕੇ ਦਿਜੈ ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
ਸਭ ਸ੍ਰੀ ਨਾਮ ਤੁਪਕ ਕੇ ਹੋਵੈ ॥
(ਇਹ) ਸਭ ਤੁਪਕ ਦਾ ਨਾਮ ਹੋਵੇਗਾ।
ਜਾ ਕੋ ਸਕਲ ਸੁਕਬਿ ਮਿਲ ਜੋਵੈ ॥੧੦੮੫॥
Saying firstly the word “Maatangani”, add the word “ari” and know all the names of Tupak.1085.
ਇਸ ਨੂੰ ਸਾਰੇ ਕਵੀ ਮਿਲ ਕੇ ਵਿਚਾਰ ਲਵੋ ॥੧੦੮੫॥
ਆਦਿ ਗਇੰਦਨਿ ਸਬਦ ਬਖਾਨਹੁ ॥
ਪਹਿਲਾਂ 'ਗਇੰਦਨਿ' (ਹਾਥੀ-ਸੈਨਾ) ਸ਼ਬਦ ਬਖਾਨ ਕਰੋ।
ਅਰਿ ਪਦ ਅੰਤਿ ਤਵਨ ਕੇ ਠਾਨਹੁ ॥
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਵਨੈ ਠਵਰ ਰੁਚੈ ਤਹ ਕਹੀਐ ॥੧੦੮੬॥
Saying the word “Gayandani” in the beginning, add the word “ari” at the end and know all the names of Tupak.1086.
ਜਿਥੇ ਚਾਹੋ, ਉਥੇ ਕਥਨ ਕਰੋ ॥੧੦੮੬॥
ਦ੍ਰੁਮ ਅਰਿ ਆਦਿ ਉਚਾਰਨ ਕੀਜੈ ॥
ਪਹਿਲਾਂ 'ਦ੍ਰੁਮ ਅਰਿ' (ਬ੍ਰਿਛਾਂ ਦੇ ਵੈਰੀ ਹਾਥੀ ਵਾਲੀ ਸੈਨਾ) (ਸ਼ਬਦ) ਉਚਾਰਨ ਕਰੋ।
ਅਰਿ ਪਦ ਅੰਤਿ ਤਵਨ ਕੇ ਦੀਜੈ ॥
ਉਸ ਦੇ ਅੰਤ ਉੱਤੇ 'ਅਰਿ' ਪਦ ਜੋੜੋ।
ਨਾਮ ਤੁਪਕ ਕੇ ਸਕਲ ਪਛਾਨੋ ॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
ਯਾ ਮੈ ਭੇਦ ਨ ਕਛੁ ਜੀਅ ਜਾਨੋ ॥੧੦੮੭॥
Saying the word “Drum-ari” in the beginning, add the word “ari” at the end and know all the names of Tupak.1087.
ਇਸ ਬਾਰੇ ਮਨ ਵਿਚ ਕੋਈ ਭੇਦ ਨਾ ਸਮਝੋ ॥੧੦੮੭॥
ਬ੍ਰਿਛਾਤਕਣੀ ਆਦਿ ਉਚਾਰੋ ॥
ਪਹਿਲਾਂ 'ਬ੍ਰਿਛਾਂਤਕਣੀ' (ਬ੍ਰਿਛ ਦਾ ਅੰਤ ਕਰਨ ਵਾਲੀ ਹੱਥਣੀਆਂ ਦੀ ਸੈਨਾ) (ਸ਼ਬਦ) ਉਚਾਰੋ।
ਅਰਿ ਪਦ ਅੰਤਿ ਤਵਨ ਕੇ ਡਾਰੋ ॥
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਦਯੋ ਚਹੇ ਜਹ ਠਾ ਤਹ ਕਹੀਐ ॥੧੦੮੮॥
Saying the word “Vrikshantakni”, add the word “ari” and know all the names of Tupak.1088.
ਜਿਥੇ ਚਾਹੋ, ਇਸ ਦੀ ਵਰਤੋਂ ਕਰ ਲਵੋ ॥੧੦੮੮॥
ਫਲਧਰ ਅਰਿਣੀ ਆਦਿ ਕਹੀਜੈ ॥
ਪਹਿਲਾਂ 'ਫਲਧਰ ਅਰਿਣੀ' (ਬ੍ਰਿਛ ਦੀ ਵੈਰਣ ਹੱਥਣੀਆਂ ਵਾਲੀ ਸੈਨਾ) (ਸ਼ਬਦ) ਉਚਾਰੋ।
ਅਰਿ ਪਦ ਅੰਤਿ ਤਵਨ ਕੇ ਦੀਜੈ ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਹਾ ਚਹੋ ਤਿਹ ਠਵਰ ਬਖਾਨੋ ॥੧੦੮੯॥
Saying the word “Phaldhar-arini”, add the word “ari” at the end and know all the names of Tupak.1089.
ਜਿਥੇ ਲੋੜ ਸਮਝੋ, ਉਥੇ ਵਰਤੋ ॥੧੦੮੯॥
ਫਲਦਾਇਕ ਅਰਿਣੀ ਅਹਿ ਉਚਰੀਐ ॥
(ਪਹਿਲਾਂ) 'ਫਲਦਾਇਕ ਅਰਿਣੀ' ਇਹ (ਸ਼ਬਦ) ਉਚਾਰੋ।
ਅਰਿ ਪਦ ਅੰਤਿ ਤਵਨ ਕੇ ਡਰੀਐ ॥
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾ ਮੈ ਭੇਦ ਨ ਰੰਚਕ ਮਾਨੋ ॥੧੦੯੦॥
Saying the word “Phaldayak-arini” in the beginning, add the word “ari” at the end and know all the names of Tupak without any discrimination.1090.
ਇਸ ਵਿਚ ਮਾੜਾ ਜਿੰਨਾ ਭੇਦ ਨਾ ਸਮਝੋ ॥੧੦੯੦॥