ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥
Kabeer, if you desire to play the game of love with the Lord, then cut off your head, and make it into a ball.
ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਖੇਡ ਖੇਡਣ ਦੀ ਤਾਂਘ ਹੈ, ਤਾਂ ਆਪਣਾ ਸਿਰ ਕੱਟ ਕੇ ਗੇਂਦ ਬਣਾ ਲੈ (ਇਸ ਤਰ੍ਹਾਂ ਅਹੰਕਾਰ ਦੂਰ ਕਰ ਕਿ ਲੋਕ ਬੇ-ਸ਼ੱਕ ਠੇਡੇ ਪਏ ਮਾਰਨ 'ਕਬੀਰ ਰੋੜਾ ਹੋਇ ਰਹੁ ਬਾਟ ਕਾ, ਤਜਿ ਮਨ ਕਾ, ਅਭਿਮਾਨੁ') ਤੁਹਿ = ਤੈਨੂੰ। ਸਾਧ = ਸੱਧਰ, ਸਿੱਕ, ਤਾਂਘ। ਪਿਰੰਮ = ਪ੍ਰੇਮ। ਗੋਇ = ਗੇਂਦ।
ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥
Lose yourself in the play of it, and then whatever will be, will be. ||239||
ਇਹ ਖੇਡ ਖੇਡਦਾ ਖੇਡਦਾ ਇਤਨਾ ਮਸਤ ਹੋ ਜਾ ਕਿ (ਦੁਨੀਆ ਵਲੋਂ) ਜੋ (ਸਲੂਕ ਤੇਰੇ ਨਾਲ) ਹੋਵੇ ਉਹ ਪਿਆ ਹੋਵੇ ॥੨੩੯॥ ਹਾਲ ਕਰਿ = ਮਸਤ ਹੋ ਜਾ (ਨੋਟ: ਨੌਸ਼ਾਹੀਏ ਫ਼ਕੀਰ 'ਹਾਲ' ਖੇਡਦੇ ਹਨ, ਤੇ ਮਸਤ ਹੋ ਜਾਂਦੇ ਹਨ)। ਤ ਹੋਇ = ਪਿਆ ਹੋਵੇ ॥੨੩੯॥