ਚੌਪਈ ॥

CHAUPAI

ਚੌਪਈ:

ਕ੍ਰਾਰ ਕੰਦਨੀਨਿ ਆਦਿ ਬਖਾਨੋ ॥

ਪਹਿਲਾਂ 'ਕ੍ਰਾਰ ਕੰਦਨੀਨਿ' (ਕੰਢੇ ਢਾਣ ਵਾਲੀਆਂ ਨਦੀਆਂ) ਸ਼ਬਦ ਰਖੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੮੧੭॥

Utter firstly the word “Karaar-kundani”, then add the words “Jaachar-nayak” and later saying the word “Shatru”, know the names of Tupak in your mind.817.

ਮਨ ਵਿਚ (ਇਹ) ਤੁਫੰਗ ਦਾ ਨਾਮ ਧਾਰਨ ਕਰ ਲਵੋ ॥੮੧੭॥

ਕ੍ਰਾਰ ਆਰਿਨੀ ਆਦਿ ਬਖਾਨੋ ॥

ਪਹਿਲਾਂ 'ਕ੍ਰਾਰ ਆਰਿਨੀ' ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

(ਉਸ ਵਿਚ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥

ਫਿਰ (ਉਸ ਵਿਚ) 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੮੧੮॥

After firstly saying “Karaar-arini”, utter the words “Jaachar-nayak and shatru” nad consider all the names of Tupak.818.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੧੮॥

ਕਲੁਨਾਸਨਨਿ ਆਦਿ ਭਣਿਜੈ ॥

ਪਹਿਲਾਂ 'ਕਲੁਨਾਸਨਨਿ' (ਪਾਪ ਨਾਸ਼ ਕਰਨ ਵਾਲੀ ਗੰਗਾ) ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਦਿਜੈ ॥

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਉਚਰੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹਿ ਦਿਓ।

ਨਾਮ ਤੁਪਕ ਕੇ ਸਕਲ ਬਿਚਰੀਐ ॥੮੧੯॥

Saying firstly the word “Kalinaasini” and adding the words “Jaachar-nayak” and then uttering the word “Shatru” at the end, consider the names of Tupak.819.

ਇਸ ਨੂੰ ਸਭ ਤੁਪਕ ਦਾ ਨਾਮ ਵਿਚਾਰ ਲਵੋ ॥੮੧੯॥