ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਸ਼ਾਹੀ।

ਹਰਿ ਹਰਿ ਦੀਓ ਸੇਵਕ ਕਉ ਨਾਮ

The Lord has blessed His servant with His Name.

ਹੇ ਭਾਈ! ਆਪਣੇ ਸੇਵਕ ਨੂੰ ਪਰਮਾਤਮਾ ਆਪਣਾ ਨਾਮ ਆਪ ਦੇਂਦਾ ਹੈ। ਕਉ = ਨੂੰ।

ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥੧॥ ਰਹਾਉ

What can any poor mortal do to someone who has the Lord as his Savior and Protector? ||1||Pause||

ਹੇ ਭਾਈ! ਜਿਸ ਮਨੁੱਖ ਦਾ ਰਖਵਾਲਾ ਪਰਮਾਤਮਾ ਆਪ ਬਣਦਾ ਹੈ, ਮਨੁੱਖ ਕਿਸ ਦਾ ਵਿਚਾਰਾ ਹੈ (ਕਿ ਉਸ ਦਾ ਕੁਝ ਵਿਗਾੜ ਸਕੇ?) ॥੧॥ ਰਹਾਉ ॥ ਕਾ ਕੋ ਬਪੁਰੋ = ਕਿਸ ਦਾ ਵਿਚਾਰਾ ਹੈ? ਭਾਈ = ਹੇ ਭਾਈ! ਜਾ ਕੋ = ਜਿਸ (ਮਨੁੱਖ) ਦਾ ॥੧॥ ਰਹਾਉ ॥

ਆਪਿ ਮਹਾ ਜਨੁ ਆਪੇ ਪੰਚਾ ਆਪਿ ਸੇਵਕ ਕੈ ਕਾਮ

He Himself is the Great Being; He Himself is the Leader. He Himself accomplishes the tasks of His servant.

ਪਰਮਾਤਮਾ ਆਪ ਹੀ ਆਪਣੇ ਸੇਵਕ ਦੇ ਕੰਮ ਆਉਂਦਾ ਹੈ, ਆਪ ਹੀ (ਉਸ ਦੇ ਵਾਸਤੇ) ਮੁਖੀਆ ਹੈ। ਮਹਾ ਜਨੁ = ਮੁਖੀਆ। ਪੰਚਾ = ਮੁਖੀਆ। ਕੈ ਕਾਮ = ਦੇ ਕੰਮਾਂ ਵਿਚ (ਸਹਾਈ ਹੁੰਦਾ ਹੈ)।

ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ॥੧॥

Our Lord and Master destroys all demons; He is the Inner-knower, the Searcher of hearts. ||1||

ਅੰਤਰਜਾਮੀ ਮਾਲਕ-ਪ੍ਰਭੂ ਆਪ ਹੀ (ਆਪਣੇ ਸੇਵਕ ਦੇ) ਸਾਰੇ ਵੈਰੀ ਮੁਕਾ ਦੇਂਦਾ ਹੈ ॥੧॥ ਦੂਤ = ਵੈਰੀ। ਬਿਦਾਰੇ = ਤਬਾਹ ਕਰਦਾ ਹੈ। ਅੰਤਰਜਾਮ = ਸਭ ਦੇ ਦਿਲ ਦੀ ਜਾਣਨ ਵਾਲਾ ॥੧॥

ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ

He Himself saves the honor of His servants; He Himself blesses them with stability.

ਪਰਮਾਤਮਾ ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ, (ਉਸ ਦੀ ਇੱਜ਼ਤ ਬਚਾਣ ਲਈ) ਆਪ ਹੀ ਪੱਕੇ ਨਿਯਮ ਥਾਪ ਦੇਂਦਾ ਹੈ। ਆਪੇ = ਆਪ ਹੀ। ਪਤਿ = ਇੱਜ਼ਤ। ਬੰਧਾਨ = ਬਾਂਧ, ਪੱਕਾ ਨਿਯਮ।

ਆਦਿ ਜੁਗਾਦਿ ਸੇਵਕ ਕੀ ਰਾਖੈ ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥

From the very beginning of time, and throughout the ages, He saves His servants. O Nanak, how rare is the person who knows God. ||2||40||63||

ਨਾਨਕ ਦਾ ਜਾਣੀਜਾਣ ਪ੍ਰਭੂ ਆਦਿ ਤੋਂ ਜੁਗਾਂ ਦੇ ਆਦਿ ਤੋਂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਇਆ ਹੈ ॥੨॥੪੦॥੬੩॥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਜਾਨ = ਸੁਜਾਨ, ਜਾਣੀਜਾਣ ॥੨॥੪੦॥੬੩॥