ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਹੂੰ

Kabeer, repeating, "You, You", I have become like You. Nothing of me remains in myself.

ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ 'ਮੈਂ ਮੈਂ' ਦਾ ਖ਼ਿਆਲ ਰਹਿ ਹੀ ਨਹੀਂ ਗਿਆ। ਤੂੰ ਤੂੰ ਕਰਤਾ = ਤੂੰ ਤੂੰ ਆਖਦਾ, (ਹੇ ਪ੍ਰਭੂ!) ਤੇਰਾ ਜਾਪ ਕਰਦਾ, ਹਰ ਵੇਲੇ ਤੈਨੂੰ ਸਿਮਰਦਿਆਂ। ਤੂ ਹੂਆ = ਮੈਂ ਤੇਰਾ ਹੀ ਰੂਪ ਹੋ ਗਿਆ ਹਾਂ, ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ। ਹੂੰ = (ਇਹ ਖ਼ਿਆਲ ਕਿ) ਮੈਂ ਹਾਂ, 'ਮੈਂ ਮੈਂ' ਦਾ ਸੁਭਾਉ, ਆਪਣੀ ਵਡਿਆਈ ਦੀ ਚਾਹ।

ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥

When the difference between myself and others is removed, then wherever I look, I see only You. ||204||

(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ ('ਦੁਇ' ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥ ਆਪਾ ਪਰ ਕਾ = ਆਪਣੇ ਪਰਾਏ ਵਾਲਾ ਵਿਤਕਰਾ। ਜਤ = ਜਿਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉਧਰ। ਤੂ = (ਹੇ ਪ੍ਰਭੂ!) ਤੂੰ ਹੀ (ਦਿੱਸ ਰਿਹਾ ਹੈਂ) ॥੨੦੪॥