ਸਵੈਯਾ

SWAYYA

ਸਵੈਯਾ:

ਜੁਧ ਸਮੈ ਅਤਿ ਕ੍ਰੋਧ ਹੁਇ ਸ︀ਯਾਮ ਜੂ ਸਤ੍ਰ ਸਭੈ ਛਿਨ ਮਾਹਿ ਪਛਾਰੇ

ਯੁੱਧ ਵਿਚ ਕ੍ਰੋਧਵਾਨ ਹੋ ਕੇ ਸ੍ਰੀ ਕ੍ਰਿਸ਼ਨ ਨੇ ਸਾਰੇ ਵੈਰੀਆਂ ਨੂੰ ਛਿਣ ਭਰ ਵਿਚ ਮਾਰ ਸੁਟਿਆ।

ਰਾਜੁ ਦਯੋ ਫਿਰਿ ਤਾ ਸੁਤ ਕੋ ਸੁਖੁ ਦੇਤ ਭਯੋ ਤਿਨ ਸੋਕ ਨਿਵਾਰੇ

Getting furious in the war, Krishna killed all his enemies in an instant and giving kingdom to the son of Bhumasura, he removed his sufferings

ਫਿਰ ਉਸ ਦੇ ਪੁੱਤਰ ਨੂੰ ਰਾਜ ਦੇ ਦਿੱਤਾ ਅਤੇ ਸੁਖ ਦੇ ਕੇ ਉਨ੍ਹਾਂ ਦਾ ਗ਼ਮ ਦੂਰ ਕਰ ਦਿੱਤਾ।

ਫੇਰਿ ਬਰਿਯੋ ਤ੍ਰੀਅ ਸੋਰਹ ਸਹੰਸ੍ਰ ਸੁ ਤਾ ਪੁਰ ਮੈ ਅਤਿ ਕੈ ਕੈ ਅਖਾਰੇ

ਫਿਰ ਸੋਲ੍ਹਾਂ ਹਜ਼ਾਰ ਇਸਤਰੀਆਂ ਨੂੰ ਵਿਆਹ ਲਿਆ ਅਤੇ ਉਸ ਨਗਰ ਵਿਚ (ਸ੍ਰੀ ਕ੍ਰਿਸ਼ਨ ਨੇ ਅਜਿਹੇ) ਕੌਤਕ ਕੀਤੇ।

ਬਿਪਨ ਦਾਨ ਦੈ ਲੈ ਤਿਨ ਕੋ ਸੰਗਿ ਦੁਆਰਵਤੀ ਜਦੁਰਾਇ ਸਿਧਾਰੇ ॥੨੧੪੪॥

Then after the war he married sixteen thousand women and bestowing gifts on the Brahmins, Krishna returned to Dwarka.2144.

ਬ੍ਰਾਹਮਣਾਂ ਨੂੰ ਦਾਨ ਦੇ ਕੇ ਅਤੇ ਉਨ੍ਹਾਂ (ਰਾਜ ਕੁਮਾਰੀਆਂ) ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਦੁਆਰਿਕਾ ਚਲੇ ਗਏ ॥੨੧੪੪॥

ਸੋਰਹ ਸਹੰਸ੍ਰ ਕਉ ਸੋਰਹ ਸਹੰਸ੍ਰ ਹੀ ਧਾਮ ਦੀਏ ਸੁ ਹੁਲਾਸ ਬਢੈ ਕੈ

ਸੋਲ੍ਹਾਂ ਹਜ਼ਾਰ (ਪਤਨੀਆਂ) ਨੂੰ ਸੋਲ੍ਹਾਂ ਹਜ਼ਾਰ ਹੀ ਘਰ ਦਿੱਤੇ ਅਤੇ ਉਨ੍ਹਾਂ ਦਾ ਉਤਸਾਹ ਵਧਾ ਦਿੱਤਾ।

ਦੇਤ ਭਯੋ ਸਭ ਤ੍ਰੀਅਨ ਕੋ ਸੁਖ ਰੂਪ ਅਨੇਕਨ ਭਾਤਿ ਬਨੈ ਕੈ

He got constructed sixteen thousand houses for the sixteen thousand women and provided comfort to all

ਅਨੇਕ ਰੂਪ ਧਾਰਨ ਕਰ ਕੇ ਸਾਰੀਆਂ ਇਸਤਰੀਆਂ ਨੂੰ ਸੁਖ ਦਿੱਤਾ।

ਐਸੇ ਲਖਿਯੋ ਸਭਹੂੰ ਹਮਰੇ ਗ੍ਰਿਹਿ ਸ︀ਯਾਮ ਬਸੈ ਬਸੈ ਅਨਤੈ ਕੈ

ਸਭ ਨੇ ਇਸ ਤਰ੍ਹਾਂ ਜਾਣਿਆ ਕਿ ਕ੍ਰਿਸ਼ਨ ਮੇਰੇ ਘਰ ਹੀ ਵਸਦੇ ਹਨ, ਹੋਰ ਕਿਸੇ ਦੇ ਨਹੀਂ ਵਸਦੇ।

ਸੋ ਕਬ ਸ︀ਯਾਮ ਪੁਰਾਨਨ ਤੇ ਸੁਨਿ ਭੇਦੁ ਕਹਿਯੋ ਸਭ ਸੰਤ ਸੁਨੈ ਕੈ ॥੨੧੪੫॥

Everyone of them wanted Krishna to abide with her and the description of this episode the poet has recorded after reading and listening to Puranas for the sake of Saints.2145.

ਸੋ ਕਵੀ ਸ਼ਿਆਮ ਨੇ ਪੁਰਾਣਾਂ ਵਿਚੋਂ ਸੁਣ ਕੇ ਭੇਦ (ਦੀ ਗੱਲ) ਸਾਰੇ ਸੰਤ ਵਿਅਕਤੀਆਂ ਨੂੰ ਕਹਿ ਕੇ ਸੁਣਾ ਦਿੱਤੀ ਹੈ ॥੨੧੪੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਭੂਮਾਸੁਰ ਬਧ ਕੈ ਸੁਤ ਕੋ ਰਾਜੁ ਦੇਇ ਸੋਰਹ ਸਹੰਸ੍ਰ ਰਾਜ ਸੁਤਾ ਬਿਵਾਹਤ ਭਏ

End of the description of the Killing of Bhumasura, giving the Kingdom to his son and marrying sixteen thousand princesses.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਭੂਮਾਸੁਰ ਦੇ ਬਧ, ਪੁੱਤਰ ਨੂੰ ਰਾਜ ਦੇਣ, ਸੋਲ੍ਹਾਂ ਹਜ਼ਾਰ ਰਾਜਕੁਮਾਰੀਆਂ ਨਾਲ ਵਿਆਹ ਕਰਨ ਦਾ ਪ੍ਰਸੰਗ ਸਮਾਪਤ।