ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥
To meditate on the Lotus Feet of the Lord of the Universe is heaven for me.
ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ-(ਇਹ ਮੇਰੇ ਲਈ) ਬੈਕੁੰਠ ਹੈ। ਨਿਤ = ਸਦਾ। ਧਿਆਉ = ਧਿਆਉਂ, ਮੈਂ ਧਿਆਨ ਧਰਦਾ ਹਾਂ।
ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥
In the Saadh Sangat, the Company of the Holy, is the treasure of liberation and the Lord's Ambrosial Name. ||1||Pause||
ਗੁਰੂ ਦੀ ਸੰਗਤ ਵਿਚ ਟਿਕੇ ਰਹਿਣਾ-(ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ। ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ ॥੧॥ ਰਹਾਉ ॥ ਸਾਧੂ ਸੰਗਤ = ਗੁਰੂ ਦੀ ਸੰਗਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ ॥੧॥ ਰਹਾਉ ॥
ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥
O Lord God, please be kind to me, that I may hear with my ears Your Sublime and Exalted Sermon.
ਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ। ਸੁਣੀਜੈ = ਸੁਣ ਸਕੀਏ। ਸ੍ਰਵਣੀ = ਕੰਨਾਂ ਨਾਲ। ਮਇਆ = ਦਇਆ, ਮਿਹਰ। ਭਗਵਾਨ = ਹੇ ਭਗਵਾਨ!
ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥
My cycle of coming and going is finally completed, and I have attained peace and tranquility. ||1||
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ-ਇਹ ਦੋਵੇਂ ਪੱਖ ਮੁੱਕ ਜਾਂਦੇ ਹਨ। ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੧॥ ਆਵਤ ਜਾਤ ਦੋਊ ਪਖ = ਜੰਮਣ ਅਤੇ ਮਰਨ, ਇਹ ਦੋਵੇਂ ਪਾਸੇ। ਪੂਰਨ = ਪੂਰੇ ਹੋ ਜਾਂਦੇ ਹਨ, ਮੁੱਕ ਜਾਂਦੇ ਹਨ। ਸੁਖ ਬਿਸ੍ਰਾਮ = ਸੁਖਾਂ ਦਾ ਟਿਕਾਣਾ ॥੧॥
ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥
Searching and searching, I have realized the essence of reality: devotional worship is the most sublime fulfillment.
ਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ (ਕ੍ਰਿਆ) ਹੈ। ਸੋਧਤ ਸੋਧਤ = ਵਿਚਾਰ ਕਰਦਿਆਂ ਕਰਦਿਆਂ। ਤਤੁ = ਅਸਲੀਅਤ। ਸਰੇਸਟ ਪੂਰੀ = ਪੂਰਨ ਤੌਰ ਤੇ ਚੰਗੀ।
ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨॥੬੨॥੮੫॥
Says Nanak, without the Name of the One Lord, all other ways are imperfect. ||2||62||85||
ਨਾਨਕ ਆਖਦਾ ਹੈ- ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ (ਜੀਵਨ-) ਢੰਗ ਅਧੂਰਾ ਹੈ ॥੨॥੬੨॥੮੫॥ ਊਰੀ = ਊਣੀ ॥੨॥੬੨॥੮੫॥