ਦੋਹਰਾ ॥
ਦੋਹਰਾ:
ਜਿਹ ਪਾਛੇ ਬਾਲਾ ਪਰੈ ਬਚਨ ਨ ਤਾ ਕੋ ਕੋਇ ॥
ਜਿਸ ਦੇ ਪਿਛੇ ਇਸਤਰੀ ਪੈ ਜਾਏ, ਉਸ ਦਾ ਬਚਣਾ ਸੰਭਵ ਨਹੀਂ।
ਸਭ ਛਲ ਸੋ ਤਾ ਕੋ ਛਲੈ ਸਿਵ ਸੁਰਪਤਿ ਕੋਊ ਹੋਇ ॥੨੬॥
ਉਸ ਨੂੰ ਸਭ ਤਰ੍ਹਾਂ ਦੇ ਛਲਾਂ ਨਾਲ ਛਲ ਲੈਂਦੀ ਹੈ, ਭਾਵੇਂ ਸ਼ਿਵ ਜਾਂ ਇੰਦਰ ਹੀ ਕੋਈ ਕਿਉਂ ਨਾ ਹੋਵੇ ॥੨੬॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੧॥੩੭੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੧॥੩੭੮੯॥ ਚਲਦਾ॥