ਚੌਪਈ ॥
ਚੌਪਈ:
ਸ੍ਰੀ ਤ੍ਰਿਪਰਾਰਿ ਕਲਾ ਤਾ ਕੀ ਤ੍ਰਿਯ ॥
ਉਸ ਦੀ ਇਸਤਰੀ ਤ੍ਰਿਪੁਰਾਰਿ ਕਲਾ ਸੀ
ਮਨ ਕ੍ਰਮ ਬਸਿ ਰਾਖ︀ਯੋ ਜਿਨ ਕਰਿ ਪਿਯ ॥
ਜਿਸ ਨੇ ਮਨ ਅਤੇ ਕਰਮ ਕਰ ਕੇ ਪਤੀ ਨੂੰ ਵਸ ਵਿਚ ਕੀਤਾ ਹੋਇਆ ਸੀ।
ਅਧਿਕ ਤਰੁਨਿ ਕੋ ਰੂਪ ਬਿਰਾਜੈ ॥
ਉਸ ਇਸਤਰੀ ਦੀ ਬਹੁਤ ਅਧਿਕ ਸੁੰਦਰਤਾ ਸੀ
ਸ੍ਰੀ ਤ੍ਰਿਪੁਰਾਰਿ ਨਿਰਖਿ ਦੁਤਿ ਲਾਜੈ ॥੨॥
ਜਿਸ ਦੀ ਛਬੀ ਨੂੰ ਵੇਖ ਕੇ ਸ਼ਿਵ ('ਤ੍ਰਿਪੁਰਾਰਿ') ਵੀ ਲਜਿਤ ਹੁੰਦਾ ਸੀ ॥੨॥