ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ, ਉਸ ਦੀ ਵਿਅਕਤੀ, ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਰਾਗੁ ਆਸਾ ਬਾਣੀ ਭਗਤਾ ਕੀ ॥
Raag Aasaa, The Word Of The Devotees:
ਆਸਾ ਰਾਗ। ਸਾਧੂਆਂ ਦੇ ਸ਼ਬਦ।
ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥
Kabeer, Naam Dayv And Ravi Daas.
ਪੂਜਯ ਕਬੀਰ, ਨਾਮ ਦੇਵ ਅਤੇ ਰਵਿਦਾਸ ਜੀ।
ਆਸਾ ਸ੍ਰੀ ਕਬੀਰ ਜੀਉ ॥
Aasaa, Kabeer Jee:
ਆਸਾ, ਮਹਾਰਾਜ ਮਾਣਨੀਯ ਕਬੀਰ ਜੀ।
ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥
Falling at the Feet of the Guru, I pray, and ask Him, "Why was man created?
ਮੈਂ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਬੇਨਤੀ ਕਰਦਾ ਹਾਂ ਤੇ ਪੁੱਛਦਾ ਹਾਂ-ਹੇ ਗੁਰੂ! ਮੈਨੂੰ ਇਹ ਗੱਲ ਸਮਝਾ ਕੇ ਦੱਸ ਕਿ ਜੀਵ ਕਾਹਦੇ ਲਈ ਪੈਦਾ ਕੀਤਾ ਜਾਂਦਾ ਹੈ, ਗੁਰ ਚਰਣ ਲਾਗਿ = ਆਪਣੇ ਸਤਿਗੁਰੂ ਦੀ ਚਰਨੀਂ ਪੈ ਕੇ। ਬਿਨਵਤਾ = ਬੇਨਤੀ ਕਰਦਾ ਹਾਂ। ਕਹ = ਕਾਹਦੇ ਲਈ? ਜੀ = ਜੀਵ। ਉਪਾਇਆ = ਪੈਦਾ ਕੀਤਾ ਜਾਂਦਾ ਹੈ।
ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥
What deeds cause the world to come into being, and be destroyed? Tell me, that I may understand." ||1||
ਤੇ ਕਿਸ ਕਾਰਨ ਜਗਤ ਜੰਮਦਾ ਮਰਦਾ ਰਹਿੰਦਾ ਹੈ (ਭਾਵ, ਜੀਵ ਨੂੰ ਮਨੁੱਖਾ-ਜਨਮ ਦੇ ਮਨੋਰਥ ਦੀ ਸੂਝ ਗੁਰੂ ਤੋਂ ਹੀ ਪੈ ਸਕਦੀ ਹੈ) ॥੧॥ ਕਵਨ ਕਾਜਿ = ਕਿਸ ਕੰਮ ਕਰਕੇ? ਉਪਜੈ = ਪੈਦਾ ਹੁੰਦਾ। ਮੋਹਿ = ਮੈਨੂੰ ॥੧॥
ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥
O Divine Guru, please, show Mercy to me, and place me on the right path, by which the bonds of fear may be cut away.
ਹੇ ਗੁਰਦੇਵ! ਮੇਰੇ ਉੱਤੇ ਮਿਹਰ ਕਰ, ਮੈਨੂੰ (ਜ਼ਿੰਦਗੀ ਦੇ ਸਹੀ) ਰਸਤੇ ਉੱਤੇ ਪਾ, ਜਿਸ ਰਾਹ ਤੇ ਤੁਰਿਆਂ ਮੇਰੇ ਦੁਨੀਆ ਵਾਲੇ ਸਹਮ ਤੇ ਮਾਇਆ ਵਾਲੇ ਜਕੜ ਟੁਟ ਜਾਣ, ਦੇਵ = ਹੇ ਗੁਰਦੇਵ! ਹੇ ਸਤਿਗੁਰੂ! ਮਾਰਗਿ = (ਸਿੱਧੇ) ਰਸਤੇ ਉਤੇ। ਜਿਤੁ = ਜਿਸ ਰਾਹ ਉੱਤੇ ਤੁਰਿਆਂ। ਭੈ = ਜਗਤ ਦਾ ਡਰ। ਬੰਧਨ = ਮਾਇਆ ਵਾਲੇ ਜਕੜ। ਤੂਟੈ = ਟੁੱਟ ਜਾਣ।
ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥
The pains of birth and death come from past actions and karma; peace comes when the soul finds release from reincarnation. ||1||Pause||
ਮੇਰੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੇਰੀ ਜਿੰਦ ਦੇ ਸਾਰੀ ਉਮਰ ਦੇ ਜੰਜਾਲ ਉੱਕਾ ਹੀ ਮੁੱਕ ਜਾਣ ॥੧॥ ਰਹਾਉ ॥ ਜੀਅ = ਜੀਵ ਦੇ। ਫੇੜ ਕਰਮ = ਕੀਤੇ ਕਰਮਾਂ (ਅਨੁਸਾਰ)। ਜੀਅ ਫੇੜ ਕਰਮ = ਜੀਵ ਦੇ ਕੀਤੇ ਕਰਮਾਂ ਅਨੁਸਾਰ। ਜਨਮ ਮਰਨ ਦੁਖ ਸੁਖ = ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਸੁਖ-ਦੁੱਖ, ਸਾਰੀ ਉਮਰ ਦੇ ਜੰਜਾਲ। ਜਨਮ ਤੇ = ਜਨਮ ਤੋਂ ਹੀ, ਮੂਲੋਂ ਹੀ, ਉੱਕੇ ਹੀ। ਛੂਟੈ = ਮੁੱਕ ਜਾਣ ॥੧॥ ਰਹਾਉ ॥
ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥
The mortal does not break free from the bonds of the noose of Maya, and he does not seek the shelter of the profound, absolute Lord.
ਹੇ ਮੇਰੇ ਗੁਰਦੇਵ! ਮੇਰਾ ਮਨ (ਆਪਣੇ ਗਲੋਂ) ਮਾਇਆ ਦੀਆਂ ਫਾਹੀਆਂ ਤੇ ਬੰਧਨ ਤੋੜਦਾ ਨਹੀਂ, ਨਾਹ ਹੀ ਇਹ (ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਅਫੁਰ ਪ੍ਰਭੂ ਵਿਚ ਜੁੜਦਾ ਹੈ। ਫਾਸ = ਫਾਹੀਆਂ। ਬੰਧ = ਬੰਧਨ। ਫਾਰੈ = ਪਾੜਦਾ, ਮੁਕਾਉਂਦਾ। ਅਰੁ = ਅਤੇ। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨੇ ਪੈਦਾ ਨ ਹੋਣ। ਨ ਲੂਕੇ = ਲੁਕਦਾ ਨਹੀਂ, ਟਿਕਦਾ ਨਹੀਂ, ਆਸਰਾ ਨਹੀਂ ਲੈਂਦਾ।
ਆਪਾ ਪਦੁ ਨਿਰਬਾਣੁ ਨ ਚੀਨੑਿਆ ਇਨ ਬਿਧਿ ਅਭਿਉ ਨ ਚੂਕੇ ॥੨॥
He does not realize the dignity of the self, and Nirvaanaa; because of this, his doubt does not depart. ||2||
ਮੇਰੇ ਇਸ ਮਨ ਨੇ ਆਪਣੇ ਵਾਸ਼ਨਾ-ਰਹਿਤ ਅਸਲੇ ਦੀ ਪਛਾਣ ਨਹੀਂ ਕੀਤੀ, ਤੇ ਇਹਨੀਂ ਗੱਲੀਂ ਇਸ ਦਾ ਕੋਰਾ-ਪਨ ਦੂਰ ਨਹੀਂ ਹੋਇਆ ॥੨॥ ਆਪਾ ਪਦੁ = ਆਪਣਾ ਅਸਲਾ। ਨਿਰਬਾਣੁ = ਵਾਸ਼ਨਾ-ਰਹਿਤ। ਚੀਨ੍ਹ੍ਹਿਆ = ਪਛਾਣਿਆ। ਇਨ ਬਿਧਿ = ਇਹਨੀਂ ਕਰਨੀਂ। ਅਭਿਉ = {ਅ-ਭਿਉ} ਨਾਹ ਭਿੱਜਣ ਵਾਲੀ ਅਵਸਥਾ, ਕੋਰਾਪਨ ॥੨॥
ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥
The soul is not born, even though he thinks it is born; it is free from birth and death.
ਹੇ ਗੁਰਦੇਵ! ਮੇਰਾ ਮਨ, ਜੋ ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਦੇ ਅਸਮਰੱਥ ਸੀ, ਇਸ ਜਗਤ ਨੂੰ-ਜੋ ਕਿਸੇ ਹਾਲਤ ਵਿਚ ਭੀ ਪ੍ਰਭੂ ਤੋਂ ਵੱਖਰਾ ਟਿਕ ਨਹੀਂ ਸਕਦਾ-ਉਸ ਤੋਂ ਵੱਖਰੀ ਹਸਤੀ ਵਾਲਾ ਸਮਝਦਾ ਰਿਹਾ ਹੈ। ਕਹੀ ਨ = ਕਿਤੇ ਭੀ ਨਹੀਂ, ਕਹੀਂ ਨ, (ਪ੍ਰਭੂ ਤੋਂ ਵੱਖਰੀ) ਕਿਤੇ ਭੀ ਨਹੀਂ। ਉਪਜੀ ਜਾਣੈ = (ਪ੍ਰਭੂ ਤੋਂ ਵੱਖਰੀ) ਪੈਦਾ ਹੋਈ ਸਮਝਦਾ ਹੈ, (ਪ੍ਰਭੂ ਤੋਂ ਵੱਖਰੀ) ਹਸਤੀ ਵਾਲਾ ਸਮਝਦਾ ਹੈ। ਬਿਹੂਣਾ = ਸੱਖਣਾ, ਸੁੰਞਾ। ਭਾਵ ਅਭਾਵ ਬਿਹੂਣਾ = ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਤੋਂ ਸੱਖਣਾ।
ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥
When the mortal gives up his ideas of birth and death, he remains constantly absorbed in the Lord's Love. ||3||
(ਪਰ ਤੇਰੀ ਮਿਹਰ ਨਾਲ ਜਦੋਂ ਤੋਂ) ਮੇਰੇ ਮਨ ਦੀ ਉਹ ਮੱਤ ਨਾਸ ਹੋਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ, ਤਾਂ ਹੁਣ ਸਦਾ ਇਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੩॥ ਉਦੈ = ਜੰਮਣਾ, ਜਨਮ। ਅਸਤ = ਡੁੱਬ ਜਾਣਾ, ਮੌਤ। ਮਨ ਬੁਧਿ = ਮਨ ਦੀ ਮੱਤ। ਉਦੈ......ਬੁਧਿ = ਮਨ ਦੀ ਉਦੇ ਅਸਤ ਵਾਲੀ ਮੱਤ, ਮਨ ਦੀ ਉਹ ਮੱਤ ਜੋ ਉਦੇ ਅਸਤ ਵਿਚ ਪਾਣ ਵਾਲੀ ਹੈ, ਮਨ ਦੀ ਉਹ ਮੱਤ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ। ਨਾਸੀ = (ਜਦੋਂ) ਨਾਸ ਹੁੰਦੀ ਹੈ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ॥੩॥
ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥
As the reflection of an object blends in the water when the pitcher is broken,
(ਹੇ ਗੁਰਦੇਵ!) ਜਿਵੇਂ, ਜਦੋਂ ਪਾਣੀ ਨਾਲ ਭਰਿਆ ਹੋਇਆ ਘੜਾ ਟੁੱਟ ਜਾਂਦਾ ਹੈ ਤਾਂ (ਉਸ ਪਾਣੀ ਵਿਚ ਪੈਣ ਵਾਲਾ) ਅਕਸ ਪਾਣੀ ਨਾਲ ਹੀ ਮਿਲ ਜਾਂਦਾ ਹੈ (ਭਾਵ, ਜਿਵੇਂ ਪਾਣੀ ਅਤੇ ਅਕਸ ਦੀ ਹਸਤੀ ਉਸ ਘੜੇ ਵਿਚੋਂ ਮੁੱਕ ਜਾਂਦੀ ਹੈ), ਪ੍ਰਤਿਬਿੰਬੁ = {Skt. प्रतिबिन्ब = reflection, an image} ਅਕਸ। ਬਿੰਬ = Skt. बिन्ब = An object compared. प्रतिबिन्ब = An object to which a बिन्ब is compared} ਜਿਸ ਵਿਚ ਅਕਸ ਦਿੱਸਦਾ ਹੈ, ਸ਼ੀਸ਼ਾ ਜਾਂ ਪਾਣੀ। ਉਦਕ ਕੁੰਭੁ = ਪਾਣੀ ਦਾ ਭਰਿਆ ਹੋਇਆ ਘੜਾ। ਬਿਗਰਾਨਾ = ਟੁੱਟਦਾ ਹੈ।
ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥
says Kabeer, just so virtue dispels doubt, and then the soul is absorbed in the profound, absolute Lord. ||4||1||
ਕਬੀਰ ਆਖਦਾ ਹੈ- ਤਿਵੇਂ ਤੇਰੀ ਮਿਹਰ ਨਾਲ ਰੱਸੀ (ਤੇ ਸੱਪ) ਵਾਲਾ ਭੁਲੇਖਾ ਮਿਟ ਗਿਆ ਹੈ (ਇਹ ਭੁਲੇਖਾ ਮੁੱਕ ਗਿਆ ਹੈ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ), ਤੇ ਮੇਰਾ ਮਨ ਅਫੁਰ ਪ੍ਰਭੂ ਵਿਚ ਟਿਕ ਗਿਆ ਹੈ ॥੪॥੧॥ ਗੁਣ = ਰੱਸੀ। ਗੁਣ ਭ੍ਰਮੁ = ਰੱਸੀ ਦਾ ਭੁਲੇਖਾ, ਰੱਸੀ ਦੇ ਸੱਪ ਦਿੱਸਣ ਦਾ ਭੁਲੇਖਾ (ਇਹ ਭੁਲੇਖਾ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ)। ਤਉ = ਤਦੋਂ। ਸੁੰਨਿ = ਅਫੁਰ ਪ੍ਰਭੂ ਵਿਚ ॥੪॥੧॥