ਸਲੋਕੁ ॥
Salok:
ਸਲੋਕ।
ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥
My Beloved God, the Sustainer of the World, the Lord of the Universe, is deep, profound and unfathomable.
ਪਰਮਾਤਮਾ ਸਭ ਦਾ ਪਿਆਰਾ ਹੈ, ਸ੍ਰਿਸ਼ਟੀ ਦਾ ਰੱਖਿਅਕ ਹੈ, ਸਭ ਦੀ ਜਾਣਨ ਵਾਲਾ ਹੈ, ਵੱਡੇ ਜਿਗਰੇ ਵਾਲਾ ਹੈ, ਉਹ ਇਕ ਐਸਾ ਸਮੁੰਦਰ ਸਮਝੋ, ਜਿਸ ਦੀ ਹਾਥ ਨਹੀਂ ਪੈਂਦੀ। ਉਸ ਦਾ ਭੇਤ ਨਹੀਂ ਪੈ ਸਕਦਾ। ਲਾਲ = ਪਿਆਰਾ। ਗੋਪਾਲ = ਧਰਤੀ ਦਾ ਪਾਲਕ। ਗਹਿਰ = ਡੂੰਘਾ, ਜਿਸ ਦਾ ਭੇਤ ਨ ਪਾਇਆ ਜਾ ਸਕੇ। ਗੰਭੀਰ = ਵੱਡੇ ਜਿਗਰੇ ਵਾਲਾ।
ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥੧॥
There is no other like Him; O Nanak, He is not worried. ||1||
ਕੋਈ ਚਿੰਤਾ-ਫ਼ਿਕਰ ਉਸ ਦੇ ਨੇੜੇ ਨਹੀਂ ਢੁਕਦੇ। ਹੇ ਨਾਨਕ! ਉਸ ਵਰਗਾ ਕੋਈ ਹੋਰ ਦੂਜਾ ਨਹੀਂ ॥੧॥ ਬੇਪਰਵਾਹ = ਚਿੰਤਾ-ਫ਼ਿਕਰ ਤੋਂ ਉਤਾਂਹ ॥੧॥