ਟੋਡੀ ਮਹਲਾ ਘਰੁ ਦੁਪਦੇ

Todee, Fifth Mehl, First House, Dho-Padhay:

ਰਾਗ ਟੋਡੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੰਤਨ ਅਵਰ ਕਾਹੂ ਜਾਨੀ

The Saints do not know any other.

ਹੇ ਭਾਈ! ਸੰਤ ਜਨ ਕਿਸੇ ਹੋਰ ਦੀ (ਮੁਥਾਜੀ ਕਰਨੀ) ਨਹੀਂ ਜਾਣਦੇ। ਅਵਰ ਕਾਹੂ = ਕਿਸੇ ਹੋਰ ਦੀ (ਮੁਥਾਜੀ)।

ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ਰਹਾਉ

They are carefree, ever in the Lord's Love; the Lord and Master is on their side. ||Pause||

ਜਿਨ੍ਹਾਂ ਦੀ ਮਦਦ ਪਰਮਾਤਮਾ ਕਰਦਾ ਹੈ ਉਹ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਸਦਾ ਬੇ-ਪਰਵਾਹ ਰਹਿੰਦੇ ਹਨ ਰਹਾਉ॥ ਹਰਿ ਕੈ ਰੰਗਿ = ਪਰਮਾਤਮਾ ਦੇ ਪਿਆਰ ਵਿਚ। ਜਾ ਕੋ = ਜਿਨ੍ਹਾਂ ਦਾ। ਪਾਖੁ = ਪੱਖ, ਮਦਦ ॥ਰਹਾਉ॥

ਊਚ ਸਮਾਨਾ ਠਾਕੁਰ ਤੇਰੋ ਅਵਰ ਕਾਹੂ ਤਾਨੀ

Your canopy is so high, O Lord and Master; no one else has any power.

(ਹੇ ਭਾਈ! ਉਹ ਸੰਤ ਜਨ ਇਉਂ ਆਖਦੇ ਰਹਿੰਦੇ ਹਨ-) ਹੇ ਮਾਲਕ-ਪ੍ਰਭੂ! ਤੇਰਾ ਸ਼ਾਮਿਆਨਾ (ਸਭ ਸ਼ਾਹਾਂ ਪਾਤਿਸ਼ਾਹਾਂ ਦੇ ਸ਼ਾਮਿਆਨਿਆਂ ਨਾਲੋਂ) ਉੱਚਾ ਹੈ, ਕਿਸੇ ਹੋਰ ਨੇ (ਇਤਨਾ ਉੱਚਾ ਸ਼ਾਮਿਆਨਾ ਕਦੇ) ਨਹੀਂ ਤਾਣਿਆ। ਸਮਾਨਾ = ਸ਼ਾਮਿਆਨਾ, ਸ਼ਾਹੀ ਠਾਠ। ਠਾਕੁਰ = ਹੇ ਠਾਕੁਰ! ਨ ਤਾਨੀ = ਨਹੀਂ ਤਾਣਿਆ ਹੋਇਆ।

ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥

Such is the immortal Lord and Master the devotees have found; the spiritually wise remain absorbed in His Love. ||1||

ਹੇ ਭਾਈ! ਸੰਤ ਜਨਾਂ ਨੂੰ ਇਹੋ ਜਿਹਾ ਸਦਾ ਕਾਇਮ ਰਹਿਣ ਵਾਲਾ ਹਰੀ ਮਿਲਿਆ ਰਹਿੰਦਾ ਹੈ, ਆਤਮਕ ਜੀਵਨ ਦੀ ਸੂਝ ਵਾਲੇ ਉਹ ਸੰਤ ਜਨ (ਸਦਾ) ਪਰਮਾਤਮਾ ਦੇ ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ ॥੧॥ ਅਮਰੁ = ਅਟੱਲ ਪਰਮਾਤਮਾ। ਕਉ = ਨੂੰ। ਰਾਚਿ ਰਹੇ = ਮਸਤ ਰਹਿੰਦੇ ਹਨ। ਰੰਗਿ = ਪ੍ਰੇਮ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲੇ ॥੧॥

ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ

Disease, sorrow, pain, old age and death do not even approach the humble servant of the Lord.

ਰੋਗ, ਚਿੰਤਾ-ਫ਼ਿਕਰ, ਬੁਢੇਪਾ, ਮੌਤ (-ਇਹਨਾਂ ਦੇ ਸਹਿਮ) ਪਰਮਾਤਮਾ ਦੇ ਸੇਵਕਾਂ ਦੇ ਨੇੜੇ ਭੀ ਨਹੀਂ ਢੁਕਦੇ। ਸੋਗ = ਚਿੰਤਾ। ਜਰਾ = ਬੁਢੇਪਾ, ਬੁਢੇਪੇ ਦਾ ਡਰ। ਮਰਾ = ਮੌਤ, ਮੌਤ ਦਾ ਡਰ। ਨਿਕਟਾਨੀ = ਨੇੜੇ।

ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥

They remain fearless, in the Love of the One Lord; O Nanak, they have surrendered their minds to the Lord. ||2||1||

ਹੇ ਨਾਨਕ! ਉਹ ਇਕ ਪਰਮਾਤਮਾ ਵਿਚ ਹੀ ਸੁਰਤ ਜੋੜ ਕੇ (ਦੁਨੀਆ ਦੇ ਡਰਾਂ ਵਲੋਂ) ਨਿਡਰ ਰਹਿੰਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਹੀ ਪਤੀਜਿਆ ਰਹਿੰਦਾ ਹੈ ॥੨॥੧॥ ਲਿਵ ਏਕੈ = ਇਕ ਵਿਚ ਹੀ ਸੁਰਤ ਜੋੜ ਕੇ। ਮਾਨੀ = ਮੰਨਿਆ ਰਹਿੰਦਾ ਹੈ, ਪਤੀਜ ਜਾਂਦਾ ਹੈ ॥੨॥੧॥