ਚੌਪਈ

Chaupaee

ਚੌਪਈ:

ਸਹਰ ਨਿਕੋਦਰ ਬਨਯੋ ਰਹੈ

In the city of Nikodar, one Shah used to live there.

ਨਕੋਦਰ ਸ਼ਹਿਰ ਵਿਚ ਇਕ ਬਨੀਆ ਰਹਿੰਦਾ ਸੀ।

ਦ੍ਵੈ ਇਸਤ੍ਰੀ ਜਗ ਤਾ ਕੇ ਕਹੈ

Every body knew that he had two wives.

ਸਭ ਲੋਕ ਉਸ ਦੇ ਘਰ ਦੋ ਇਸਤਰੀਆਂ ਕਹਿੰਦੇ ਸਨ।

ਲਾਡਮ ਕੁਅਰਿ ਸੁਹਾਗਮ ਦੇਈ

Their names were Laadam Kunwar and Suhaag Devi and many other

(ਇਕ ਦਾ ਨਾਂ) ਲਾਡਮ ਕੁਅਰਿ ਸੀ (ਅਤੇ ਦੂਜੀ ਦਾ ਨਾਂ) ਸੁਹਾਗਮ ਦੇਈ ਸੀ।

ਜਿਨ ਤੇ ਬਹੁ ਸਿਛ︀ਯਾ ਤ੍ਰਿਯ ਲੇਈ ॥੧॥

ladies used to come to them to take lessons from them.(1)

ਉਨ੍ਹਾਂ ਤੋਂ ਬਹੁਤ ਇਸਤਰੀਆਂ ਸਿਖਿਆ ਲੈਂਦੀਆਂ ਸਨ ॥੧॥

ਬਨਯੋ ਅਨਤ ਦੇਸ ਕਹ ਗਯੋ

(ਉਹ) ਬਨੀਆ ਕਿਸੇ ਹੋਰ ਦੇਸ਼ ਨੂੰ ਗਿਆ

ਅਧਿਕ ਸੋਕ ਦੁਹੂੰਅਨ ਕੋ ਭਯੋ

When the Shah went abroad, they were very much afflicted.

ਅਤੇ ਉਨ੍ਹਾਂ ਦੋਹਾਂ ਨੂੰ (ਵਿਯੋਗ ਦਾ) ਬਹੁਤ ਦੁਖ ਹੋਇਆ।

ਬਹੁਤ ਕਾਲ ਪਰਦੇਸ ਬਿਤਾਯੋ

(ਉਸ ਨੇ) ਪਰਦੇਸ ਵਿਚ ਬਹੁਤ ਸਮਾ ਗੁਜ਼ਾਰਿਆ

ਖਾਟਿ ਕਮਾਇ ਦੇਸ ਕਹ ਆਯੋ ॥੨॥

He remained abroad long time and then came back after earning lot of wealth.(2)

ਅਤੇ ਖਟ ਕਮਾ ਕੇ ਦੇਸ ਨੂੰ ਪਰਤਿਆ ॥੨॥

ਕਿਤਕ ਦਿਨਨ ਬਨਿਯਾ ਘਰ ਆਯੋ

ਕਿਤਨਿਆਂ ਦਿਨਾਂ ਤੋਂ ਬਾਦ ਬਨੀਆ ਘਰ ਆਇਆ ਸੀ।

ਦੁਹੂੰ ਤ੍ਰਿਯਨ ਪਕਵਾਨ ਪਕਾਯੋ

When the Shah was to arrive back, both of them prepared dainty foods.

ਦੋਹਾਂ ਇਸਤਰੀਆਂ ਨੇ ਪਕਵਾਨ ਪਕਾਏ।

ਵਹੁ ਜਾਨੈ ਮੇਰੇ ਘਰ ਐਹੈ

ਉਹ (ਇਕ) ਸੋਚਦੀ ਮੇਰੇ ਘਰ ਆਵੇਗਾ

ਵਹ ਜਾਨੈ ਮੇਰੇ ਹੀ ਜੈਹੈ ॥੩॥

One thought he would come to her and other thought he would come to her.(3)

ਅਤੇ ਉਹ (ਦੂਜੀ) ਸੋਚਦੀ ਕਿ ਮੇਰੇ ਘਰ ਖਾਣਾ ਖਾਵੇਗਾ ॥੩॥

ਏਕ ਗਾਵ ਬਨਿਯਾ ਰਹਿ ਗਯੋ

(ਰਸਤੇ ਵਿਚ) ਬਨੀਆ ਇਕ ਪਿੰਡ ਵਿਚ ਟਿਕ ਗਿਆ।

ਆਵਤ ਚੋਰ ਤ੍ਰਿਯਨ ਕੇ ਭਯੋ

The Shah was detained in a village on his way and, here, in the house of one lady, the thieves broke in.

ਉਧਰ ਇਸਤਰੀਆਂ ਨੂੰ ਚੋਰ ਆ ਪਿਆ।

ਜਾਗਤ ਹੇਰਿ ਤ੍ਰਿਯਹਿ ਨਹਿ ਆਯੋ

ਉਸ ਨੇ (ਇਕ) ਇਸਤਰੀ ਨੂੰ ਜਾਗਦਿਆਂ ਵੇਖ ਕੇ (ਉਸ ਦੇ ਘਰ) ਨਾ ਆਇਆ

ਦੁਤਿਯ ਤ੍ਰਿਯਾ ਕੇ ਘਰ ਕੌ ਧਾਯੋ ॥੪॥

When he found the lady still awake, he went to the house of the other.(4)

ਅਤੇ ਦੂਜੀ ਇਸਤਰੀ ਦੇ ਘਰ ਵਲ ਚਲਾ ਗਿਆ ॥੪॥

ਤ੍ਰਿਯ ਜਾਨ︀ਯੋ ਮੇਰੇ ਪਤਿ ਆਏ

ਉਸ ਇਸਤਰੀ ਨੇ ਸਮਝਿਆ ਕਿ ਮੇਰਾ ਪਤੀ ਆਇਆ ਹੈ

ਮਮ ਘਰ ਤੇ ਹਟਿ ਯਾ ਕੇ ਧਾਏ

The first woman thought her husband had come back but, now, had gone to the other.

ਅਤੇ ਮੇਰੇ ਘਰ ਤੋਂ ਹਟ ਕੇ ਉਸ ਦੇ ਘਰ ਵਲ ਗਿਆ ਹੈ।

ਦੋਊ ਚਲੀ ਹਮ ਪਤਿਹਿ ਹਟੈ ਹੈ

ਦੋਵੇਂ ਚਲ ਪਈਆਂ ਕਿ ਅਸੀਂ ਪਤੀ ਨੂੰ (ਦੂਜੀ ਦੇ ਘਰ ਵਲ ਜਾਣ ਤੋਂ) ਰੋਕੀਏ

ਮੋਰਿ ਆਪਨੇ ਧਾਮ ਲਯੈ ਹੈ ॥੫॥

Both walked out to go and get the husband back to their own house.(5)

ਅਤੇ ਮੋੜ ਕੇ ਆਪਣੇ ਘਰ ਵਲ ਲੈ ਆਈਏ ॥੫॥