ਸਵੈਯਾ

Speech of the king addressed to Shiva:SWAYYA

ਸਵੈਯਾ:

ਸੀਸ ਨਿਵਾਇ ਕੈ ਪ੍ਰੇਮ ਬਢਾਇ ਕੈ ਯੌ ਨ੍ਰਿਪ ਰੁਦ੍ਰ ਸੋ ਬੈਨ ਸੁਨਾਵੈ

ਰਾਜੇ ਨੇ ਸਿਰ ਨਿਵਾ ਕੇ ਅਤੇ ਪ੍ਰੇਮ ਨੂੰ ਵਧਾ ਕੇ, ਰੁਦ੍ਰ ਨੂੰ ਇਸ ਤਰ੍ਹਾਂ ਬਚਨ (ਕਹਿ) ਸੁਣਾਏ।

ਜਾਤ ਹੋ ਹਉ ਜਿਹ ਸਤ੍ਰ ਪੈ ਰੁਦ੍ਰ ਜੂ ਕੋਊ ਆਗੇ ਤੇ ਹਾਥ ਉਠਾਵੈ

Bowing down his head, the king said to Rudra (Shiva) with affection, “Wherever I go, no one raises his hand against me

ਹੇ ਰੁਦ੍ਰ ਜੀ! ਮੈਂ ਜਿਸ ਵੈਰੀ ਉਤੇ (ਹੱਲਾ ਕਰ ਕੇ) ਜਾਂਦਾ ਹਾਂ, ਅਗੋਂ ਕੋਈ ਵੀ ਹੱਥ ਨਹੀਂ ਚੁਕਦਾ।

ਤਾ ਤੇ ਅਯੋਧਨ ਕਉ ਹਮਰੋ ਕਬਿ ਸ︀ਯਾਮ ਕਹੈ ਮਨੂਆ ਲਲਚਾਵੈ

ਕਵੀ ਸ਼ਿਆਮ ਕਹਿੰਦੇ ਹਨ, ਇਸ ਲਈ ਯੁੱਧ ਕਰਨ ਲਈ ਮੇਰਾ ਮਨ ਬਹੁਤ ਲਲਚਾ ਰਿਹਾ ਹੈ।

ਚਾਹਤ ਹੋ ਤੁਮ ਤੇ ਬਰੁ ਆਜ ਕੋਊ ਹਮਰੇ ਸੰਗ ਜੂਝ ਮਚਾਵੈ ॥੨੧੮੯॥

My mind is eager to wage a war and I request you to bestow on me the boon that someone may come to fight with me.”2189.

ਅਜ ਮੈਂ ਤੁਹਾਡੇ ਤੋਂ ਇਹ ਵਰ ਚਾਹੁੰਦਾ ਹਾਂ ਕਿ ਕੋਈ ਮੇਰੇ ਨਾਲ ਯੁੱਧ ਮਚਾਵੇ ॥੨੧੮੯॥