ਅੜਿਲ ॥

ਅੜਿਲ:

ਤਾਬ੍ਰ ਦਾਨ ਤੇ ਦੁਗਨ ਰੁਕਮ ਕੌ ਜਾਨੀਯੈ ॥

(ਇਸਤਰੀ ਨੇ ਕਿਹਾ) ਤਾਂਬੇ ਦੇ ਦਾਨ ਨਾਲੋਂ ਚਾਂਦੀ (ਦੇ ਦਾਨ ਦਾ ਪੁੰਨ) ਦੁਗਣਾ ਜਾਣਿਆ ਜਾਂਦਾ ਹੈ।

ਰੁਕਮ ਦਾਨ ਤੈ ਚੌਗੁਨ ਸ੍ਵਰਨਹਿੰ ਮਾਨੀਯੈ ॥

ਚਾਂਦੀ ਦੇ ਦਾਨ ਨਾਲੋਂ ਸੋਨੇ (ਦਾ ਦਾਨ) ਚੌਗੁਣੇ (ਪੁੰਨ ਵਾਲਾ) ਮੰਨਿਆ ਜਾਂਦਾ ਹੈ।

ਬਡੋ ਧਾਨ ਕੋ ਧਨ ਤੈ ਦਾਨ ਪ੍ਰਮਾਨਹੀ ॥

ਧਨ ਨਾਲੋਂ ਵੀ ਧਾਨ (ਅਨਾਜ) ਦੇ ਦਾਨ (ਦਾ ਪੁੰਨ) ਵੱਡਾ ਮੰਨਿਆ ਜਾਂਦਾ ਹੈ।

ਹੋ ਚਾਰਿ ਸੁ ਖਟ ਦਸ ਆਠ ਪੁਰਾਨ ਬਖਾਨਹੀ ॥੮॥

ਇਹ ਗੱਲ ਚਾਰ ਵੇਦਾਂ, ਛੇ ਸ਼ਾਸਤ੍ਰਾਂ ਅਤੇ ਅਠਾਰ੍ਹਾਂ ਪੁਰਾਣਾਂ ਵਿਚ ਦਸੀ ਗਈ ਹੈ ॥੮॥