ਦੋਹਰਾ ॥

ਦੋਹਰਾ:

ਰਾਜ ਸੁਤਾ ਪਿਯ ਮਿਤ੍ਰ ਕੌ ਇਹ ਛਲ ਅਤਿਥ ਬਨਾਇ ॥

ਰਾਜ ਕੁਮਾਰੀ ਨੇ (ਆਪਣੇ) ਪਿਆਰੇ ਮਿਤਰ ਨੂੰ ਛਲ ਨਾਲ ਸਾਧ ਬਣਾ ਦਿੱਤਾ

ਦੈ ਅਸਰਫੀ ਨਿਕਾਰਿਯੋ ਭੇਦ ਨ ਜਾਨਾ ਰਾਇ ॥੧੨॥

ਅਤੇ ਉਸ ਨੂੰ ਅਸ਼ਰਫ਼ੀ ਦੇ ਕੇ ਕਢ ਦਿੱਤਾ। ਰਾਜਾ ਇਹ ਭੇਦ ਨਾ ਸਮਝ ਸਕਿਆ ॥੧੨॥

ਮਨ ਮਾਨਤ ਕੋ ਭੋਗ ਕਰਿ ਪਿਤ ਅਰੁ ਮਾਤ ਦਿਖਾਇ ॥

ਮਨ ਭਾਉਂਦਾ ਭੋਗ ਕਰ ਕੇ ਮਾਤਾ ਪਿਤਾ ਨੂੰ (ਯਾਰ) ਵਿਖਾ ਦਿੱਤਾ।

ਇਹ ਛਲ ਸੌ ਕਾਢਾ ਤਿਸੈ ਕਿਨਹੂੰ ਨ ਗਹਿਯੋ ਬਨਾਇ ॥੧੩॥

ਉਸ ਨੂੰ ਇਹ ਛਲ ਕਰ ਕੇ ਕਢ ਦਿੱਤਾ (ਪਰ ਉਸ ਨੂੰ) ਕੋਈ ਵੀ ਫੜ ਨਾ ਸਕਿਆ ॥੧੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੭॥੫੮੮੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੭॥੫੮੮੫॥ ਚਲਦਾ॥