ਆਸਾ ਮਹਲਾ

Aasaa, Fifth Mehl:

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਹਰਿ ਬਿਸਰਤ ਸੋ ਮੂਆ ॥੧॥ ਰਹਾਉ

One who forgets the Lord is dead. ||1||Pause||

ਜਿਸ ਮਨੁੱਖ ਨੂੰ ਪਰਮਾਤਮਾ ਦੀ ਯਾਦ ਭੁੱਲ ਗਈ ਉਹ ਆਤਮਕ ਮੌਤੇ ਮਰ ਗਿਆ ॥੧॥ ਰਹਾਉ ॥ ਸੋ = ਉਹ ਮਨੁੱਖ। ਮੂਆ = ਆਤਮਕ ਮੌਤੇ ਮਰ ਗਿਆ ॥੧॥ ਰਹਾਉ ॥

ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥੧॥

One who meditates on the Naam, the Name of the Lord, obtains all rewards. That person becomes happy. ||1||

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਸਾਰੇ (ਮਨ-ਇੱਛਤ) ਫਲ ਹਾਸਲ ਕਰ ਲੈਂਦਾ ਹੈ ਤੇ ਸੌਖਾ ਜੀਵਨ ਗੁਜ਼ਾਰਦਾ ਹੈ ॥੧॥ ਸੁਖੀਆ = ਸੁਖੀ। ਪਾਵੈ = ਪ੍ਰਾਪਤ ਕਰ ਲੈਂਦਾ ਹੈ ॥੧॥

ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥੨॥

One who calls himself a king, and acts in ego and pride, is caught by his doubts, like a parrot in a trap. ||2||

(ਪਰ, ਪਰਮਾਤਮਾ ਦਾ ਨਾਮ ਵਿਸਾਰ ਕੇ ਜੇਹੜਾ ਮਨੁੱਖ ਆਪਣੇ ਆਪ ਨੂੰ) ਰਾਜਾ (ਭੀ) ਅਖਵਾਂਦਾ ਹੈ ਉਹ ਅਹੰਕਾਰ ਪੈਦਾ ਕਰਨ ਵਾਲੇ ਕੰਮ (ਹੀ) ਕਰਦਾ ਹੈ ਉਹ (ਰਾਜ ਦੇ ਮਾਣ ਵਿਚ ਇਉਂ) ਬੱਝਾ ਰਹਿੰਦਾ ਹੈ ਜਿਵੇਂ (ਡੁੱਬਣ ਤੋਂ ਬਚੇ ਰਹਿਣ ਦੇ) ਵਹਿਮ ਵਿਚ ਤੋਤਾ ਨਲਕੀ ਨਾਲ ਚੰਬੜਿਆ ਰਹਿੰਦਾ ਹੈ ॥੨॥ ਰਾਜੁ = ਰਾਜਾ। ਹਉ ਕਰਮ = ਅਹੰਕਾਰ ਦੇ ਕੰਮ। ਭ੍ਰਮਿ = ਭਰਮ ਵਿਚ, ਵਹਮ ਵਿਚ। ਸੂਆ = ਤੋਤਾ। ਨਲਿਨੀ = ਉਹ ਨਲਕੀ ਜਿਸ ਨਾਲ ਤੋਤੇ ਨੂੰ ਫੜਦੇ ਹਨ। ਇਕ ਖ਼ਾਲੀ ਨਲਕੀ ਕਿਸੇ ਸੀਖ ਆਦਿਕ ਵਿਚ ਪ੍ਰੋ ਕੇ ਦੋਹਾਂ ਸਿਰਿਆਂ ਉਤੇ ਡੰਡਿਆਂ ਦਾ ਸਹਾਰਾ ਦੇ ਕੇ ਇਕ ਚਰਖੜੀ ਜਿਹੀ ਬਣਾ ਲਈਦੀ ਹੈ। ਉਸ ਦੇ ਉਪਰਵਾਰ ਚੋਗਾ ਰੱਖਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਹੇਠਲੇ ਪਾਸੇ ਪਾਣੀ-ਭਰਿਆ ਖੁੱਲ੍ਹਾ ਭਾਂਡਾ ਰੱਖਿਆ ਜਾਂਦਾ ਹੈ। ਤੋਤਾ ਚੋਗੇ ਦੇ ਲਾਲਚ ਵਿਚ ਨਲਕੀ ਉਤੇ ਆ ਬੈਠਦਾ ਹੈ, ਉਹ ਉਸ ਤੋਤੇ ਦੇ ਭਾਰ ਨਾਲ ਉਲਟ ਜਾਂਦੀ ਹੈ। ਹੇਠਲੇ ਪਾਸੇ ਪਾਣੀ ਵੇਖ ਕੇ ਤੋਤਾ ਪਾਣੀ ਵਿਚ ਡਿਗਣੋਂ ਬਚਣ ਲਈ ਨਲਕੀ ਨੂੰ ਘੁੱਟ ਕੇ ਫੜੀ ਰੱਖਦਾ ਹੈ ਤੇ ਪਕੜਿਆ ਜਾਂਦਾ ਹੈ ॥੨॥

ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥

Says Nanak, one who meets the True Guru, becomes permanent and immortal. ||3||9||149||

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੩॥੯॥੧੪੯॥ ਭੇਟਿਆ = ਮਿਲ ਪਿਆ। ਨਿਹਚਲੁ = ਅਟੱਲ ਆਤਮਕ ਜੀਵਨ ਵਾਲਾ। ਥੀਆ = ਹੋ ਗਿਆ ॥੩॥੯॥੧੪੯॥