ਅੜਿਲ ॥
ARIL
ਅੜਿਲ:
ਪ੍ਰਿਥਮ ਸੁਆਮਨੀ ਸਬਦ ਉਚਾਰਨ ਕੀਜੀਐ ॥
ਪਹਿਲਾਂ 'ਸੁਆਮਨੀ' ਸ਼ਬਦ ਦਾ ਉਚਾਰਨ ਕਰੋ।
ਸਤ੍ਰੁ ਸਬਦ ਕੋ ਅੰਤਿ ਤਵਨ ਕੇ ਦੀਜੀਐ ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥
(ਇਸ ਨੂੰ) ਸਭ ਸੂਝਵਾਨ ਮਨ ਵਿਚ ਤੁਪਕ ਦਾ ਨਾਮ ਸਮਝਣ।
ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੦੩॥
Saying firstly the word “Swamini”, add the word “Shatru” at the end and know all the names of Tupak without any discrimination.1103.
ਇਸ ਵਿਚ ਜ਼ਰਾ ਜਿੰਨਾ ਅੰਤਰ ਨਾ ਸਮਝੋ ॥੧੧੦੩॥
ਆਦਿ ਅਧਿਪਨੀ ਸਬਦ ਉਚਾਰਨ ਕੀਜੀਐ ॥
ਪਹਿਲਾਂ 'ਅਧਿਪਨੀ' (ਰਾਜੇ ਦੀ ਸੈਨਾ) ਸ਼ਬਦ ਉਚਾਰਨ ਕਰੋ।
ਸਤ੍ਰੁ ਸਬਦ ਕੋ ਅੰਤਿ ਤਵਨ ਕੇ ਦੀਜੀਐ ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜ ਦਿਓ।
ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥
(ਇਸ ਨੂੰ) ਸਭ ਬੁੱਧੀਮਾਨ ਮਨ ਵਿਚ ਤੁਪਕ ਦਾ ਨਾਮ ਸਮਝਣ।
ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੦੪॥
Saying the word “Adhipani”, add the word “Shatru” at the end and know all the names of Tupak without any discrimination.1104.
ਇਸ ਵਿਚ ਜ਼ਰਾ ਜਿੰਨਾ ਅੰਤਰ ਨਾ ਸਮਝਣ ॥੧੧੦੪॥
ਧਰਦ੍ਰਿੜਨੀ ਮੁਖ ਤੇ ਸਬਦਾਦਿ ਬਖਾਨੀਐ ॥
ਪਹਿਲਾਂ 'ਧਰਦ੍ਰਿੜਨੀ' (ਰਾਜੇ ਦੀ ਸੈਨਾ) ਸ਼ਬਦ ਮੁਖ ਤੋਂ ਉਚਾਰੋ।
ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲ ਤੁਪਕ ਕੇ ਨਾਮ ਜਾਨ ਜੀ ਲੀਜੀਐ ॥
(ਇਸ ਨੂੰ) ਸਭ ਮਨ ਵਿਚ ਤੁਪਕ ਦੇ ਨਾਮ ਸਮਝੋ।
ਹੋ ਸੁਘਰ ਚਹੋ ਜਿਹ ਠਵਰ ਉਚਾਰਨ ਕੀਜੀਐ ॥੧੧੦੫॥
Saying the word “Dhardirani”, and the word “arini” at eh end know all the names of Tupak for using them as desired.1105.
ਸੁਘੜ ਵਿਅਕਤੀਓ! ਜਿਥੇ ਚਾਹੋ, ਉਥੇ ਉਚਾਰਨ ਕਰੋ ॥੧੧੦੫॥
ਆਦਿ ਅਧਿਪਨੀ ਸਬਦ ਸੁ ਮੁਖ ਤੇ ਭਾਖੀਐ ॥
ਪਹਿਲਾਂ 'ਅਧਿਪਨੀ' ਸ਼ਬਦ ਮੁਖ ਤੋਂ ਉਚਾਰਨ ਕਰੋ।
ਸਤ੍ਰੁ ਸਬਦ ਕੋ ਅੰਤਿ ਤਵਨ ਕੇ ਰਾਖੀਐ ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥
(ਇਸ ਨੂੰ) ਸਭ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ।
ਹੋ ਜਵਨ ਠਵਰ ਮੈ ਚਹੀਐ ਤਹੀ ਪ੍ਰਮਾਨੀਐ ॥੧੧੦੬॥
Saying the word “Adhipani”, add the word “Shatru” at the end and know all the names of Tupak in your mind.1106.
ਜਿਥੇ ਲੋੜ ਹੋਵੇ ਉਥੇ ਵਰਤਣ ॥੧੧੦੬॥
ਪਤਿਣੀ ਆਦਿ ਬਖਾਨ ਸਤ੍ਰੁਣੀ ਭਾਖੀਐ ॥
ਪਹਿਲਾਂ 'ਪਤਿਣੀ' (ਸ਼ਬਦ) ਕਹਿ ਕੇ ਫਿਰ 'ਸਤ੍ਰੁਣੀ' (ਪਦ) ਉਚਾਰੋ।
ਹੋਤ ਤੁਪਕ ਕੇ ਨਾਮ ਹ੍ਰਿਦੈ ਮੈ ਰਾਖੀਐ ॥
ਇਹ ਤੁਪਕ ਦਾ ਨਾਮ ਬਣਦਾ ਹੈ, ਦਿਲ ਵਿਚ ਰਖ ਲਵੋ।
ਇਨ ਕੇ ਭੀਤਰ ਭੇਦ ਨ ਨੈਕੁ ਪਛਾਨੀਐ ॥
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਮੰਨੋ।
ਹੋ ਜਵਨ ਠਵਰ ਮੈ ਚਹੀਐ ਤਹੀ ਪ੍ਰਮਾਨੀਐ ॥੧੧੦੭॥
Saying the word “Patni”, utter the word “Shatruni” and know the names of Tupak in your mind there is no discrimination in it, use them wherever you desire.1107.
ਜਿਥੇ ਲੋੜ ਹੋਵੇ, ਉਥੇ ਵਰਤ ਲਵੋ ॥੧੧੦੭॥