ਸਵੈਯਾ

SWAYYA

ਸਵੈਯਾ:

ਨਾਹਿਰ ਖਾਨ ਝੜਾਝੜ ਖਾ ਬਲਬੀਰ ਬਹਾਦਰ ਖਾਨ ਤਬੈ

ਤਦ ਨਾਹਿਰ ਖਾਨ, ਝੜਾਝੜ ਖਾਨ ਅਤੇ ਬਲਬੀਰ ਬਹਾਦਰ ਖਾਨ;

ਪੁਨਿ ਖਾਨ ਨਿਹੰਗ ਭੜੰਗ ਝੜੰਗ ਲਰੇ ਰਨਿ ਆਗੇ ਡਰੇ ਕਬੈ

Nahar Khan, Jharajhar Khan, Bahadur Khan, Nihang Khan, Bharang and Jharang were such expert warriors in warfare that they never had any fear of war

ਫਿਰ ਨਿਹੰਗ ਖਾਨ, ਭੜੰਗ ਅਤੇ ਝੜੰਗ (ਖਾਨ) ਅਗੇ ਹੋ ਕੇ ਲੜੇ, ਜੋ ਕਦੇ ਵੀ ਡਰੇ ਨਹੀਂ ਸਨ।

ਜਿਹ ਰੂਪ ਨਿਹਾਰਿ ਡਰੈ ਦਿਗਪਾਲ ਮਹਾ ਭਟ ਤੇ ਕਬਹੂੰ ਦਬੈ

Seeing whose figures even the protectors of the directions feared, such mighty warriors could never be suppressed by anyone

ਜਿਨ੍ਹਾਂ ਦੇ ਰੂਪ ਨੂੰ ਵੇਖ ਕੇ ਦਿਗਪਾਲ ਡਰ ਜਾਂਦੇ ਸਨ ਅਤੇ ਜੋ ਵੱਡੇ ਵੱਡੇ ਯੋਧਿਆਂ ਤੋਂ ਨਹੀਂ ਦਬਦੇ ਸਨ,

ਕਰਿ ਬਾਨ ਕਮਾਨ ਧਰੇ ਅਭਿਮਾਨ ਸੋਂ ਆਇ ਪਰੇ ਤਬ ਖਾਨ ਸਬੈ ॥੧੬੦੦॥

All those Khans, taking their bows and arrows in their hands came to fight proudly with the king.1600.

(ਉਹ) ਸਾਰੇ ਖ਼ਾਨ ਹੱਥ ਵਿਚ ਧਨੁਸ਼ ਬਾਣ ਲੈ ਕੇ ਅਭਿਮਾਨ ਨਾਲ ਭਰੇ ਹੋਏ ਆ ਪਏ ਹਨ ॥੧੬੦੦॥

ਜਾਹਿਦ ਖਾਨਹੁ ਜਬਰ ਖਾਨ ਸੁ ਵਾਹਿਦ ਖਾਨ ਗਏ ਸੰਗ ਸੂਰੇ

They were accompanied by the warriors like Zahid Khan, Jabbar Khan and Wahid Khan

ਜਹਦ ਖ਼ਾਨ, ਜਬਰ ਖ਼ਾਨ ਅਤੇ ਵਾਹਿਦ ਖ਼ਾਨ ਸੂਰਮੇ (ਉਨ੍ਹਾਂ) ਨਾਲ ਗਏ ਹਨ।

ਚਉਪ ਚਹੂੰ ਦਿਸ ਤੇ ਉਮਗੇ ਚਿਤ ਮੈ ਚਪਿ ਰੋਸ ਕੇ ਮਾਰਿ ਮਰੂਰੇ

They rushed forward from all the four directions getting angry

ਪੂਰੇ ਉਤਸਾਹ ਨਾਲ ਚੌਹਾਂ ਪਾਸਿਆਂ ਤੋਂ ਉਮਡੇ ਆ ਰਹੇ ਹਨ ਅਤੇ ਚਿਤ ਵਿਚ ਕ੍ਰੋਧ ਨਾਲ ਭਰੇ ਹੋਏ ਵਟ ਖਾ ਰਹੇ ਹਨ।

ਗੋਰੇ ਮਲੇਛ ਚਲੇ ਨ੍ਰਿਪ ਪੈ ਇਕ ਸਿਆਹ ਮਲੇਛ ਚਲੇ ਇਕ ਭੂਰੇ

The malechhas of all colours, white, black, grey etc., marched forward to fight with the king

ਗੋਰੇ ਰੰਗ ਵਾਲੇ ਮਲੇਛ, ਕਾਲੇ ਰੰਗ ਵਾਲੇ ਮਲੇਛ, ਭੂਰੇ ਰੰਗ ਵਾਲੇ ਮਲੇਛ ਰਾਜਾ (ਖੜਗ ਸਿੰਘ) ਉਤੇ ਚੜ੍ਹ ਚਲੇ ਹਨ।

ਭੂਪ ਸਰਾਸਨੁ ਲੈ ਤਬ ਹੀ ਸੁ ਅਚੂਰ ਬਡੇ ਛਿਨ ਭੀਤਰ ਚੂਰੇ ॥੧੬੦੧॥

At that very instant, the king, taking his bow in his hand, pulversied all these angry warriors.1601.

ਰਾਜੇ ਨੇ ਹੱਥ ਵਿਚ ਧਨੁਸ਼ ਬਾਣ ਲੈ ਕੇ ਨਾ ਮਾਰੇ ਜਾ ਸਕਣ ਵਾਲਿਆਂ ਨੂੰ ਨਸ਼ਟ ਕਰ ਦਿੱਤਾ ਹੈ ॥੧੬੦੧॥

ਕੋਪਿ ਮਲੇਛਨ ਕੀ ਪ੍ਰਿਤਨਾ ਸੁ ਦੁਧਾ ਕਰਿ ਕੈ ਸਤਿ ਧਾ ਕਰ ਡਾਰੀ

The king, in ire, dividing the army of malechhas into two parts, broke them up further

ਕ੍ਰੋਧ ਕਰ ਕੇ ਮਲੇਛਾਂ ਦੀ ਸੈਨਾ ਨੂੰ ਦੋ ਟੋਟਿਆਂ ਤੋਂ ਸੌ ਸੌ ਟੋਟੇ ਕਰ ਦਿੱਤਾ ਹੈ।

ਬੀਰ ਪਰੇ ਕਹੂੰ ਬਾਜ ਮਰੇ ਕਹੂੰ ਝੂਮਿ ਗਿਰੇ ਗਜ ਭੂ ਪਰਿ ਭਾਰੀ

Somewhere the warriors, somewhere the horses powerful huge elephants lay dead

ਸ਼ੂਰਵੀਰ ਡਿਗੇ ਪਏ ਹਨ, ਕਿਤੇ ਘੋੜੇ ਮਰੇ ਪਏ ਹਨ, ਕਿਤੇ (ਸੂਰਮੇ) ਘੁੰਮੇਰੀ ਖਾਹ ਕੇ ਡਿਗੇ ਪਏ ਹਨ ਅਤੇ (ਕਿਤੇ) ਵਡੇ ਹਾਥੀ ਧਰਤੀ ਉਤੇ ਪਏ ਹਨ।

ਘੂਮਤਿ ਹੈ ਕਹੂੰ ਘਾਇ ਲਗੇ ਭਟ ਬੋਲ ਸਕੈ ਗਏ ਬਲ ਹਾਰੀ

The elephants had fallen after swinging

ਕਿਤੇ ਘਾਇਲ ਯੋਧੇ ਘੁੰਮੇਰੀਆਂ ਖਾ ਰਹੇ ਹਨ, ਬੋਲ ਨਹੀਂ ਸਕਦੇ ਅਤੇ (ਉਨ੍ਹਾਂ ਦਾ) ਬਲ ਨਸ਼ਟ ਹੋ ਗਿਆ ਹੈ।

ਆਸਨ ਲਾਇ ਮਨੋ ਮੁਨਿ ਰਾਇ ਲਗਾਵਤ ਧਿਆਨ ਬਡੇ ਬ੍ਰਤਧਾਰੀ ॥੧੬੦੨॥

Some of the wouded warriors are writhing and some have lost the power of speech, some are sitting silently like some fasting hermit in meditation.1602.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੁਨੀ ਰਾਜ ਆਸਣ ਲਗਾ ਕੇ ਬੈਠੇ ਹੋਣ ਅਥਵਾ ਵੱਡੇ ਬ੍ਰਤਧਾਰੀ ਧਿਆਨ ਲਗਾ ਕੇ ਬੈਠੇ ਹੋਏ ਹੋਣ ॥੧੬੦੨॥

ਜੁਧੁ ਇਤੋ ਜਬ ਭੂਪ ਕੀਓ ਤਬ ਨਾਹਿਰ ਖਾ ਰਿਸਿ ਕੈ ਅਟਕਿਓ

When the king waged a dreadful war, then in great rage Nahar Khan came and stood before him

ਜਦ ਰਾਜਾ (ਖੜਗ ਸਿੰਘ) ਨੇ ਇਸ ਤਰ੍ਹਾਂ ਦਾ ਯੁੱਧ ਕੀਤਾ ਤਾਂ ਨਾਹਿਰ ਖਾਨ ਕ੍ਰੋਧਿਤ ਹੋ ਕੇ (ਸਾਹਮਣੇ) ਡਟ ਗਿਆ।

ਹਥਿਆਰ ਸੰਭਾਰਿ ਹਕਾਰਿ ਪਰਿਓ ਜੁ ਸਮਾਜ ਮੈ ਬਾਜਿ ਹੁਤੋ ਮਟਕਿਓ

Holding his weapons, with dancing horse and challenging the king, he fell upon him

ਹਥਿਆਰ ਸੰਭਾਲ ਕੇ ਅਤੇ ਲਲਕਾਰਾ ਮਾਰ ਕੇ ਪੈ ਗਿਆ ਹੈ (ਜੋ) ਆਪਣੇ ਦਲ ਵਿਚ ਘੋੜੇ ਨੂੰ ਮਟਕਾਉਂਦਾ ਫਿਰਦਾ ਸੀ।

ਖੜਗੇਸ ਤਿਨੈ ਗਹਿ ਕੇਸਨ ਤੇ ਝਟਕਿਓ ਅਰੁ ਭੂਮਿ ਬਿਖੈ ਪਟਕਿਓ

Kharag Singh caught him by his hair, threw him on the ground, with a jerk

ਉਸ ਨੂੰ ਖੜਗ ਸਿੰਘ ਨੇ ਕੇਸਾਂ ਤੋਂ ਪਕੜ ਕੇ ਝਟਕਾ ਦਿੱਤਾ ਹੈ ਅਤੇ ਧਰਤੀ ਉਤੇ ਪਟਕ ਦਿੱਤਾ ਹੈ।

ਤਬ ਨਾਹਿਰ ਖਾ ਇਹ ਦੇਖਿ ਦਸਾ ਕਹਿ ਸ︀ਯਾਮ ਕਹੈ ਭਜਿ ਗਯੋ ਟਿਕਿਓ ॥੧੬੦੩॥

Seeing him in such plight, Tahir Khan did not stay there and fled away.1603.

ਕਵੀ ਸ਼ਿਆਮ ਕਹਿੰਦੇ ਹਨ, ਤਦ ਨਾਹਿਰ ਖ਼ਾਨ ਇਸ ਦਸ਼ਾ ਨੂੰ ਵੇਖ ਕੇ ਭਜ ਗਿਆ ਹੈ ਅਤੇ ਟਿਕ ਨਹੀਂ ਸਕਿਆ ਹੈ ॥੧੬੦੩॥

ਨਾਹਿਰ ਖਾ ਭਜਿ ਗਯੋ ਜਬ ਹੀ ਤਬ ਹੀ ਰਿਸਿ ਖਾਨ ਝੜਾਝੜ ਆਏ

ਜਦੋਂ ਨਾਹਿਰ ਖ਼ਾਨ ਭਜ ਗਿਆ ਤਦੋਂ ਝੜਾਝੜ ਖਾਨ ਕ੍ਰੋਧਿਤ ਹੋ ਕੇ ਆ ਗਿਆ ਹੈ।

ਸਸਤ੍ਰ ਸੰਭਾਰਿ ਸਭੈ ਅਪੁਨੇ ਜਮ ਰੂਪ ਕੀਏ ਨ੍ਰਿਪ ਊਪਰਿ ਧਾਏ

When Tahir Khan fled away, then, in great fury, Jharajhar Khan came forward and holding his weapons fell upon the king looking like Yama

ਆਪਣੇ ਸਾਰੇ ਸ਼ਸਤ੍ਰਾਂ ਨੂੰ ਸੰਭਾਲ ਕੇ ਅਤੇ ਯਮ ਦਾ ਰੂਪ ਬਣ ਕੇ ਰਾਜੇ ਉਤੇ ਟੁਟ ਪਿਆ ਹੈ।

ਭੂਪਤਿ ਬਾਨ ਹਨੇ ਇਨ ਕਉ ਇਨ ਹੂੰ ਨ੍ਰਿਪ ਕਉ ਬਹੁ ਬਾਨ ਲਗਾਏ

He discharged many arrows on the king and the king shot many arrows on him

ਰਾਜੇ ਨੇ ਇਸ ਨੂੰ ਬਾਣ ਮਾਰੇ ਹਨ ਅਤੇ ਇਸ ਨੇ ਰਾਜੇ ਨੂੰ ਬਹੁਤ ਸਾਰੇ ਬਾਣ ਮਾਰੇ ਹਨ।

ਕਿੰਨਰ ਜਛ ਰਰੈ ਉਪਮਾ ਰਨ ਚਾਰਨ ਜੀਤ ਕੇ ਗੀਤ ਬਨਾਏ ॥੧੬੦੪॥

Kinnars and Yakshas praised their battle and the group of mistrels began to sing songs of victory.1604.

ਕਿੰਨਰ ਅਤੇ ਯਕਸ਼ (ਯੋਧਿਆਂ ਦੀ) ਉਪਮਾ ਕਰ ਰਹੇ ਹਨ ਅਤੇ ਚਾਰੇ ਲੋਕ ਜਿਤ ਦੇ ਗੀਤ ਬਣਾ ਕੇ (ਸੁਣਾ ਰਹੇ ਹਨ) ॥੧੬੦੪॥