ਰਾਗੁ ਬਸੰਤੁ ਮਹਲਾ ਘਰੁ ਚਉਪਦੇ ਦੁਤੁਕੇ

Raag Basant, First Mehl, First House, Chau-Padhay, Dho-Thukay:

ਰਾਗ ਬਸੰਤੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਦੋ-ਤੁਕੀ ਬਾਣੀ।

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ

Among the months, blessed is this month, when spring always comes.

(ਹੇ ਮਨ! ਜੇ ਤੂੰ ਹਉਮੈ ਵਾਲੀ ਬ੍ਰਿਤੀ ਭੁਲਾ ਦੇਵੇਂ ਤਾਂ ਤੇਰੇ ਅੰਦਰ) ਵਡੀਆਂ ਵਡੀਆਂ ਵਧਾਈਆਂ (ਬਣ ਜਾਣ, ਤੇਰੇ ਅੰਦਰ ਸਦਾ ਚੜ੍ਹਦੀ ਕਲਾ ਟਿਕੀ ਰਹੇ, ਕਿਉਂਕਿ ਤੇਰੇ ਅੰਦਰ) ਸਦਾ ਖਿੜੇ ਰਹਿਣ ਵਾਲਾ ਪਰਮਾਤਮਾ ਪਰਗਟ ਹੋ ਪਏ। ਮਾਹਾ ਮਾਹ = ਮਹਾ ਮਹਾ, ਵੱਡੀਆਂ ਵੱਡੀਆਂ। ਮੁਮਾਰਖੀ = ਮੁਬਾਰਕਾਂ, ਵਧਾਈਆਂ। ਸਦਾ ਬਸੰਤੁ = ਸਦਾ ਖਿੜੇ ਰਹਿਣ ਵਾਲਾ (ਪ੍ਰਭੂ-ਪ੍ਰਕਾਸ਼)।

ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥

Blossom forth, O my consciousness, contemplating the Lord of the Universe, forever and ever. ||1||

ਹੇ ਮੇਰੇ ਚਿੱਤ! ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ (ਆਪਣੇ ਅੰਦਰ) ਸਾਂਭ ਰੱਖ ਤੇ (ਇਸ ਦੀ ਬਰਕਤਿ ਨਾਲ) ਖਿੜਿਆ ਰਹੁ ॥੧॥ ਪਰਫੜੁ = ਪ੍ਰਫੁਲਤ ਹੋ, ਖਿੜ। ਚਿਤ = ਹੇ ਚਿਤ! ਸਮ੍ਹ੍ਹਾਲਿ = ਸਾਂਭ ਰੱਖ। ਗੋਬਿੰਦੁ = ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਪ੍ਰਭੂ ॥੧॥

ਭੋਲਿਆ ਹਉਮੈ ਸੁਰਤਿ ਵਿਸਾਰਿ

O ignorant one, forget your egotistical intellect.

ਹੇ ਕਮਲੇ ਮਨ! ਮੈਂ ਮੈਂ ਕਰਨ ਵਾਲੀ ਬ੍ਰਿਤੀ ਭੁਲਾ ਦੇ। ਭੋਲਿਆ = ਹੇ ਕਮਲੇ (ਮਨ)! ਸੁਰਤਿ = ਬ੍ਰਿਤੀ। ਵਿਸਾਰਿ = ਭੁਲਾ ਦੇ।

ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ

Subdue your ego, and contemplate Him in your mind; gather in the virtues of the Sublime, Virtuous Lord. ||1||Pause||

ਹੇ ਮਨ! ਹੋਸ਼ ਕਰ, ਹਉਮੈ ਨੂੰ (ਆਪਣੇ ਅੰਦਰੋਂ) ਮੁਕਾ ਦੇ। (ਹਉਮੈ ਨੂੰ ਮੁਕਾਣ ਵਾਲਾ ਇਹ) ਸਭ ਤੋਂ ਸ੍ਰੇਸ਼ਟ ਗੁਣ (ਆਪਣੇ ਅੰਦਰ) ਸੰਭਾਲ ਲੈ ॥੧॥ ਰਹਾਉ ॥ ਬੀਚਾਰਿ = ਸੋਚ ਸਮਝ, ਹੋਸ਼ ਕਰ। ਮਨ = ਹੇ ਮਨ! ਗੁਣ ਵਿਚਿ ਗੁਣੁ = ਗੁਣਾਂ ਵਿਚ ਸ੍ਰੇਸ਼ਟ ਗੁਣ, ਸਭ ਤੋਂ ਸ੍ਰੇਸ਼ਟ ਗੁਣ। ਲੈ ਸਾਰਿ = ਸਾਰਿ ਲੈ, ਸੰਭਾਲ ਲੈ ॥੧॥ ਰਹਾਉ ॥

ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ

Karma is the tree, the Lord's Name the branches, Dharmic faith the flowers, and spiritual wisdom the fruit.

(ਹੇ ਮਨ! ਜੇ ਤੂੰ ਹਉਮੈ ਭੁਲਾਣ ਵਾਲੇ ਰੋਜ਼ਾਨਾ) ਕੰਮ (ਕਰਨ ਲੱਗ ਪਏਂ, ਇਹ ਤੇਰੇ ਅੰਦਰ ਇਕ ਐਸਾ) ਰੁੱਖ (ਉੱਗ ਪਏਗਾ, ਜਿਸ ਨੂੰ) ਹਰਿ-ਨਾਮ (ਸਿਮਰਨ) ਦੀਆਂ ਟਹਣੀਆਂ (ਫੁੱਟਣਗੀਆਂ, ਜਿਸ ਨੂੰ) ਧਾਰਮਿਕ ਜੀਵਨ ਫੁੱਲ (ਲੱਗੇਗਾ ਤੇ ਪ੍ਰਭੂ ਨਾਲ) ਡੂੰਘੀ ਜਾਣ-ਪਛਾਣ ਫਲ (ਲੱਗੇਗਾ)। ਕਰਮ = (ਰੋਜ਼ਾਨਾ ਜੀਵਨ ਵਾਲੇ) ਕੰਮ। ਪੇਡੁ = ਰੁੱਖ। ਸਾਖਾ = ਟਹਣੀਆਂ। ਹਰੀ = ਹਰਿ-ਨਾਮ ਦਾ ਸਿਮਰਨ। ਗਿਆਨੁ = ਪ੍ਰਭੂ ਨਾਲ ਡੂੰਘੀ ਸਾਂਝ।

ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥

Realization of the Lord are the leaves, and eradication of the pride of the mind is the shade. ||2||

ਪਰਮਾਤਮਾ ਦੀ ਪਰਾਪਤੀ (ਉਸ ਰੁੱਖ ਦੇ) ਪੱਤਰ (ਹੋਣਗੇ, ਤੇ) ਨਿਰਮਾਣਤਾ (ਉਸ ਰੁੱਖ ਦੀ) ਸੰਘਣੀ ਛਾਂ ਹੋਵੇਗੀ ॥੨॥ ਪਤ = ਪੱਤਰ। ਘਣੀ = ਸੰਘਣੀ। ਮਨ ਅਭਿਮਾਨੁ = ਮਨ ਦਾ ਅਹੰਕਾਰ। ਚੂਕਾ = ਮੁੱਕ ਗਿਆ ॥੨॥

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ

Whoever sees the Lord's Creative Power with his eyes, and hears the Guru's Bani with his ears, and utters the True Name with his mouth,

(ਜੇਹੜਾ ਭੀ ਮਨੁੱਖ ਹਉਮੈ ਨੂੰ ਭੁਲਾਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ) ਕੁਦਰਤਿ ਵਿਚ ਵੱਸਦਾ ਰੱਬ ਆਪਣੀ ਅੱਖੀਂ ਦਿੱਸੇਗਾ, ਉਸ ਦੇ ਕੰਨਾਂ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸੇਗੀ, ਉਸ ਦੇ ਮੂੰਹ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਨਾਮ ਹੀ ਬੋਲ ਹੋਵੇਗਾ। ਅਖੀ = ਅੱਖਾਂ ਨਾਲ। ਕੰਨੀ = ਕੰਨਾਂ ਨਾਲ। ਬਾਣੀ = ਸਿਫ਼ਤ-ਸਾਲਾਹ। ਮੁਖਿ = ਮੂੰਹ ਵਿਚ। ਆਖਣੁ = ਬੋਲ।

ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥

attains the perfect wealth of honor, and intuitively focuses his meditation on the Lord. ||3||

ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨ ਧਨ ਮਿਲ ਜਾਇਗਾ, ਅਡੋਲਤਾ ਵਿਚ ਸਦਾ ਉਸ ਦੀ ਸੁਰਤ ਟਿਕੀ ਰਹੇਗੀ ॥੩॥ ਪਤਿ = ਇੱਜ਼ਤ। ਸਹਜਿ = ਸਹਜ, ਅਡੋਲਤਾ ਵਿਚ। ਧਿਆਨੁ = ਟਿਕਾਉ ॥੩॥

ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ

The months and the seasons come; see, and do your deeds.

(ਹਉਮੈ ਨੂੰ ਵਿਸਾਰਨ ਵਾਲੇ) ਕੰਮ ਕਰ ਕੇ ਵੇਖ ਲਵੋ, ਇਹ ਦੁਨੀਆ ਵਾਲੀਆਂ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ (ਪਰ ਉਹ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋਪ ਨਹੀਂ ਹੋਵੇਗੀ)। ਮਾਹਾ ਰੁਤੀ = ਮਹੀਨੇ ਤੇ ਰੁੱਤਾਂ। ਕਰਮ = (ਹਉਮੈ ਵਿਸਾਰਨ ਵਾਲੇ) ਕੰਮ।

ਨਾਨਕ ਹਰੇ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥

O Nanak, those Gurmukhs who remain merged in the Lord do not wither away; they remain green forever. ||4||1||

ਹੇ ਨਾਨਕ! ਜੇਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰ ਕੇ ਪ੍ਰਭੂ-ਯਾਦ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਕਦੇ ਸੁੱਕਦਾ ਨਹੀਂ ॥੪॥੧॥