ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜੵਉ ॥
He has crushed and overpowered emotional attachment. He seized sexual desire by the hair, and threw it down.
(ਹੇ ਗੁਰੂ ਰਾਮਦਾਸ ਜੀ!) ਆਪ ਨੇ 'ਮੋਹ' ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ 'ਕਾਮ' ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ। ਮਲਿ = ਮਲ ਕੇ। ਬਿਵਸਿ ਕੀਅਉ = ਕਾਬੂ ਕਰ ਲਿਆ ਹੈ। ਗਹਿ ਕੇਸ = ਕੇਸਾਂ ਤੋਂ ਫੜ ਕੇ। ਪਛਾੜ੍ਯ੍ਯਉ = ਭੁੰਞੇ ਪਟਕਾਇਆ ਹੈ।
ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜੵਉ ॥
With His Power, He cut anger into pieces, and sent greed away in disgrace.
(ਤੁਸਾਂ) 'ਕਰੋਧ' ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ 'ਲੋਭ' ਨੂੰ ਆਪ ਨੇ ਨਿਰਾਦਰੀ ਨਾਲ ਪਰੇ ਦੁਰਕਾਇਆ ਹੈ। ਖੰਡਿ = ਟੋਟੇ ਟੋਟੇ ਕਰ ਕੇ। ਪਰਚੰਡਿ = (ਆਪਣੇ) ਤੇਜ-ਪ੍ਰਤਾਪ ਨਾਲ। ਅਪਮਾਨ ਸਿਉ = ਨਿਰਾਦਰੀ ਨਾਲ। ਝਾੜ੍ਯ੍ਯਉ = ਦੁਰਕਾਰਿਆ ਹੈ।
ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ ॥
Life and death, with palms pressed together, respect and obey the Hukam of His Command.
'ਜਨਮ' ਤੇ 'ਮਰਨ' ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ। ਕਰ ਜੋੜਿ = ਹੱਥ ਜੋੜ ਕੇ।
ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ ॥
He brought the terrifying world-ocean under His Control; by His Pleasure, He carried His Sikhs across.
ਆਪ ਨੇ ਸੰਸਾਰ ਸਮੁੰਦਰ ਨੂੰ ਬੰਨ੍ਹ ਦਿੱਤਾ ਹੈ ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ (ਇਸ ਸੰਸਾਰ-ਸਮੁੰਦਰ ਤੋਂ) ਤਾਰ ਲਏ ਹਨ। ਭਵ ਸਾਗਰੁ = ਸੰਸਾਰ-ਸਮੁੰਦਰ ਨੂੰ। ਸੁਪ੍ਰਸੰਨੈ = ਸਦਾ ਪ੍ਰਸੰਨ ਰਹਿਣ ਵਾਲੇ (ਗੁਰੂ) ਨੇ।
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥
He is seated upon the Throne of Truth, with the canopy above His Head; He is embellished with the powers of Yoga and the enjoyment of pleasures.
(ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ। ਸਿਰਿ = ਸਿਰ ਉੱਤੇ। ਆਤਪਤੁ = ਛਤਰ। (ਆਤਪ = ਧੁੱਪ। आतपात्।त्रायते इति)। ਸਚੌ = ਸੱਚਾ, ਅਟੱਲ। ਜੋਗ ਭੋਗ ਸੰਜੁਤੁ = ਜੋਗ ਤੇ ਰਾਜ ਮਾਣਨ ਵਾਲੇ। ਬਲਿ = ਬਲ ਵਾਲਾ।
ਗੁਰ ਰਾਮਦਾਸ ਸਚੁ ਸਲੵ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥
So speaks SALL the poet: O Guru Raam Daas, Your sovereign power is eternal and unbreakable; Your army is invincible. ||1||
ਹੇ ਸਲ੍ਯ੍ਯ ਕਵੀ! ਤੂੰ ਸੱਚ ਆਖ "ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ" ॥੧॥ ਸਲ੍ਯ੍ਯ = ਹੇ ਸਲ੍ਯ੍ਯ ਕਵੀ! ਅਟਲੁ ਰਾਜਿ = ਅਟੱਲ ਰਾਜ ਵਾਲਾ। ਅਭਗੁ ਦਲਿ = ਅਭੱਗ ਦਲ ਵਾਲਾ, ਨਾ ਹਾਰਨ ਵਾਲੀ ਫੌਜ ਵਾਲਾ ॥੧॥