ਮਃ ੫ ॥
Fifth Mehl:
ਪਜੰਵੀਂ ਪਾਤਿਸ਼ਾਹੀ।
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
With my eyes, I have seen the Light; my great thirst for Him is not quenched.
(ਜਿਉਂ ਜਿਉਂ) ਮੈਂ ਇਹਨਾਂ ਅੱਖਾਂ ਨਾਲ (ਨਿਰੇ) ਜਗਤ ਨੂੰ (ਭਾਵ, ਦੁਨੀਆ ਦੇ ਪਦਾਰਥਾਂ ਨੂੰ) ਤੱਕਦਾ ਹਾਂ (ਇਹਨਾਂ ਪਦਾਰਥਾਂ ਵਾਸਤੇ ਮੇਰੀ ਲਾਲਸਾ ਬਹੁਤ ਵਧਦੀ ਜਾਂਦੀ ਹੈ, ਲਾਲਸਾ ਮੁੱਕਦੀ ਨਹੀਂ। ਲੋਇਣ = ਅੱਖਾਂ ਨਾਲ। ਲੋਈ = ਲੋਕ, ਜਗਤ, ਮਾਇਕ ਪਦਾਰਥ। ਪਿਆਸ = ਮਾਇਕ ਪਦਾਰਥਾਂ ਦੀ ਲਾਲਸਾ। ਮੂ = ਮੇਰੀ। ਘਣੀ = ਬਹੁਤ ਵਧੀ ਹੋਈ।
ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥
O Nanak, these are not the eyes which can see my Beloved Husband Lord. ||3||
ਹੇ ਨਾਨਕ! (ਤ੍ਰਿਸਨਾ-ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦਿੱਸ ਨਹੀਂ ਸਕਦਾ) ਉਹ ਅੱਖਾਂ (ਇਹਨਾਂ ਤ੍ਰਿਸ਼ਨਾ-ਵੇੜ੍ਹੀਆਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ ॥੩॥ ਅਖੜੀਆ = ਅੱਖਾਂ। ਬਿਅੰਨਿ = ਹੋਰ ਕਿਸਮ ਦੀਆਂ। ਮਾ = ਮੇਰਾ ॥੩॥