ਆਸਾ ਮਹਲਾ

Aasaa, Fifth Mehl,

ਆਸਾ ਪੰਜਵੀਂ ਪਾਤਸ਼ਾਹੀ।

ਸਲੋਕ

Salok:

ਸਲੋਕ।

ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ

Make the effort, O very fortunate ones, and meditate on the Lord, the Lord King.

ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ, ਹਰਿ ਰਾਇ = ਪ੍ਰਭੂ ਪਾਤਿਸ਼ਾਹ।

ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥

O Nanak, remembering Him in meditation, you shall obtain total peace, and your pains and troubles and doubts shall depart. ||1||

ਹੇ ਨਾਨਕ! (ਆਖ-) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ ॥੧॥ ਹੋਵਹਿ = ਹੁੰਦੇ ਹਨ, ਮਿਲਦੇ ਹਨ। ਜਾਇ = ਦੂਰ ਹੋ ਜਾਂਦਾ ਹੈ। ਭ੍ਰਮੁ = ਭਟਕਣਾ ॥੧॥