ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥
The rainbird prays: O Lord, grant Your Grace, and bless me with the gift of the life of the soul.
(ਜਦੋਂ) (ਜੀਵ-) ਪਪੀਹਾ (ਪ੍ਰਭੂ ਅੱਗੇ) ਬੇਨਤੀ ਕਰਦਾ ਹੈ ਕਿ-(ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ ਜੀਵਨ- ਦਾਤ ਬਖ਼ਸ਼; ਜੀਅ ਦਾਨ = ਆਤਮਕ ਜੀਵਨ ਦੀ ਦਾਤਿ।
ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥
Without the water, my thirst is not quenched, and my breath of life is ended and gone.
ਤੇਰੇ ਨਾਮ-ਅੰਮ੍ਰਿਤ ਤੋਂ ਬਿਨਾ (ਮੇਰੀ) ਤ੍ਰਿਸ਼ਨਾ ਨਹੀਂ ਮੁੱਕਦੀ, (ਤੇਰੇ ਨਾਮ ਤੋਂ ਬਿਨਾ) ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਜਲ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ, ਅੰਮ੍ਰਿਤ। ਪਿਆਸ = ਤ੍ਰਿਸ਼ਨਾ। ਛੁਟਕਿ ਜਾਂਹਿ = ਘਾਬਰ ਜਾਂਦੇ ਹਨ। ਪ੍ਰਾਨ = ਜਿੰਦ
ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥
You are the Giver of peace, O Infinite Lord God; You are the Giver of the treasure of virtue.
ਤੂੰ ਸੁਖ ਦੇਣ ਵਾਲਾ ਹੈਂ, ਤੂੰ ਬੇਅੰਤ ਹੈਂ, ਤੂੰ ਗੁਣ ਬਖ਼ਸ਼ਣ ਵਾਲਾ ਹੈ; ਤੇ ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ- ਨੇਧਾਨੁ = ਨਿਧਾਨ, ਖ਼ਜ਼ਾਨਾ।
ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥
O Nanak, the Gurmukh is forgiven; in the end, the Lord God shall be your only friend. ||2||
ਹੇ ਨਾਨਕ! (ਇਹ ਬੇਨਤੀ ਸੁਣ ਕੇ) ਭਗਵਾਨ ਗੁਰੂ ਦੇ ਸਨਮੁਖ ਹੋਏ ਮਨੁੱਖ ਉਤੇ ਮਿਹਰ ਕਰਦਾ ਹੈ ਤੇ ਅੰਤ ਸਮੇ ਉਸ ਦਾ ਸਹਾਈ ਬਣਦਾ ਹੈ ॥੨॥