ਅੜਿਲ ॥
ਅੜਿਲ:
ਨਿਜ ਦੇਸਨ ਕੀ ਕਥਾ ਬਖਾਨਤ ਸਭ ਭਈ ॥
(ਉਹ) ਆਪਣੇ ਆਪਣੇ ਦੇਸ ਦੀਆਂ ਸਭ ਗੱਲਾਂ ਕਰਨ ਲਗੀਆਂ
ਦੁਹੂੰ ਆਪੁ ਮੈ ਕੁਸਲ ਕਥਾ ਕੀ ਸੁਧਿ ਲਈ ॥
ਅਤੇ ਦੋਹਾਂ ਨੇ ਇਕ ਦੂਜੀ ਦੀ ਸੁਖ ਸਾਂਦ ਪੁਛੀ।
ਗਰਭ ਦੁਹੂੰਨ ਕੇ ਦੁਹੂੰਅਨ ਸੁਨੇ ਬਨਾਇ ਕੈ ॥
ਜਦੋਂ ਦੋਹਾਂ ਨੇ ਇਕ ਦੂਜੀ ਦੇ ਗਰਭਿਤ ਹੋਣ ਬਾਰੇ ਸੁਣਿਆ,
ਹੋ ਤਬ ਰਨਿਯਨ ਬਚ ਉਚਰੇ ਕਛੁ ਮੁਸਕਾਇ ਕੈ ॥੮॥
ਤਾਂ ਰਾਣੀਆਂ ਨੇ ਹਸ ਕੇ ਕਿਹਾ ॥੮॥
ਜੌ ਦੁਹੂੰਅਨ ਹਰਿ ਦੈਹੈ ਪੂਤੁਪਜਾਇ ਕੈ ॥
ਜੇ ਦੋਹਾਂ ਦੇ ਘਰ ਪ੍ਰਭੂ ਪੁੱਤਰ ਪੈਦਾ ਕਰਦਾ ਹੈ
ਤਬ ਹਮ ਤੁਮ ਮਿਲਿ ਹੈਂ ਹ︀ਯਾਂ ਬਹੁਰੌ ਆਇ ਕੈ ॥
ਤਾਂ ਅਸੀਂ ਇਕ ਦੂਜੀ ਨੂੰ ਇਥੇ ਆ ਕੇ ਮਿਲਾਂਗੀਆਂ।
ਪੂਤ ਏਕ ਕੇ ਸੁਤਾ ਬਿਧਾਤਾ ਦੇਇ ਜੌ ॥
ਜੇ ਵਿਧਾਤਾ ਇਕ ਨੂੰ ਪੁੱਤਰ ਅਤੇ ਇਕ ਨੂੰ ਧੀ ਦੇਵੇ
ਹੋ ਆਪਸ ਬੀਚ ਸਗਾਈ ਤਿਨ ਕੀ ਕਰੈਂ ਤੌ ॥੯॥
ਤਾਂ ਆਪਸ ਵਿਚ ਉਨ੍ਹਾਂ ਦੀ ਮੰਗਣੀ ਕਰ ਦਿਆਂਗੀ ॥੯॥