ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
ਜਾ ਕਾ ਮੀਤੁ ਸਾਜਨੁ ਹੈ ਸਮੀਆ ॥
Those who have the Lord as their Friend and Companion
ਜਿਸ ਮਨੁੱਖ ਦਾ (ਇਹ ਯਕੀਨ ਬਣ ਜਾਏ ਕਿ ਉਸ ਦਾ) ਸੱਜਣ-ਪ੍ਰਭੂ ਮਿੱਤਰ-ਪ੍ਰਭੂ ਹਰ ਥਾਂ ਵਿਆਪਕ ਹੈ, ਸਮੀਆ = ਸਮਾਨ, ਵਿਆਪਕ।
ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥
- tell me, what else do they need? ||1||
(ਹੇ ਭਾਈ!) ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ? ॥੧॥ ਕਹੁ = ਦੱਸ। ਕਾ ਕੀ = ਕਿਸ ਚੀਜ਼ ਦੀ? ਕਮੀਆ = ਥੁੜ ॥੧॥
ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥
Those who are in love with the Lord of the Universe
(ਹੇ ਭਾਈ!) ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਸਿਉ = ਨਾਲ।
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥
- pain, suffering and doubt run away from them. ||1||Pause||
ਉਸ ਦਾ ਹਰੇਕ ਦੁੱਖ ਹਰੇਕ ਦਰਦ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
ਜਾ ਕਉ ਰਸੁ ਹਰਿ ਰਸੁ ਹੈ ਆਇਓ ॥
Those who have enjoyed the flavor of the Lord's sublime essence
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ, ਕਉ = ਨੂੰ।
ਸੋ ਅਨ ਰਸ ਨਾਹੀ ਲਪਟਾਇਓ ॥੨॥
are not attracted to any other pleasures. ||2||
ਉਹ (ਦੁਨੀਆ ਦੇ) ਹੋਰ ਹੋਰ (ਪਦਾਰਥਾਂ ਦੇ) ਸੁਆਦਾਂ ਨਾਲ ਨਹੀਂ ਚੰਬੜਦਾ ॥੨॥ ਅਨ = ਹੋਰ ਹੋਰ {अन्य}। ਲਪਟਾਇਓ = ਚੰਬੜਦਾ ॥੨॥
ਜਾ ਕਾ ਕਹਿਆ ਦਰਗਹ ਚਲੈ ॥
Those whose speech is accepted in the Court of the Lord
ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ,
ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥
- what do they care about anything else? ||3||
ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥ ਕਿਸ ਕਉ = {ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ} ਕਿਸ ਨੂੰ? ਤਲੈ = ਹੇਠ ॥੩॥
ਜਾ ਕਾ ਸਭੁ ਕਿਛੁ ਤਾ ਕਾ ਹੋਇ ॥
Those who belong to the One, unto whom all things belong
ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਜੇਹੜਾ ਮਨੁੱਖ ਉਸ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ, ਜਾ ਕਾ = ਜਿਸ (ਪਰਮਾਤਮਾ) ਦਾ। ਤਾ ਕਾ = ਉਸ (ਪਰਮਾਤਮਾ) ਦਾ।
ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥
- O Nanak, they find a lasting peace. ||4||33||102||
ਹੇ ਨਾਨਕ! ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ॥੪॥੩੩॥੧੦੨॥