ਸ੍ਰੀਰਾਗੁ ਮਹਲਾ

Siree Raag, Fifth Mehl:

ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।

ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ

One who meditates on the Naam is at peace; his face is radiant and bright.

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ। ਸੋ = ਉਹ ਮਨੁੱਖ। ਤਿਸੁ = ਉਸ ਦਾ। ਊਜਲੁ = ਰੌਸ਼ਨ, ਚਮਕ ਵਾਲਾ।

ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ

Obtaining it from the Perfect Guru, he is honored all over the world.

(ਇਹ ਨਾਮ) ਪੂਰੇ ਗੁਰੂ ਤੋਂ ਹੀ ਮਿਲਦਾ ਹੈ (ਭਾਵੇਂ ਨਾਮ ਦਾ ਮਾਲਕ ਪ੍ਰਭੂ) ਸਾਰੇ ਹੀ ਭਵਨਾਂ ਵਿਚ ਪ੍ਰਤੱਖ ਵੱਸਦਾ ਹੈ। ਤੇ = ਤੋਂ। ਸਭਨੀ ਲੋਇ = ਸਾਰੇ ਭਵਨਾਂ ਵਿਚ।

ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥

In the Company of the Holy, the One True Lord comes to abide within the home of the self. ||1||

ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤਿ ਦੇ ਘਰ ਵਿਚ ਵੱਸਦਾ ਹੈ ॥੧॥ ਘਰਿ = ਘਰ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ॥੧॥

ਮੇਰੇ ਮਨ ਹਰਿ ਹਰਿ ਨਾਮੁ ਧਿਆਇ

O my mind, meditate on the Name of the Lord, Har, Har.

ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।

ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ

The Naam is your Companion; it shall always be with you. It shall save you in the world hereafter. ||1||Pause||

ਪਰਮਾਤਮਾ ਦਾ ਨਾਮ (ਜਿੰਦ ਦੀ) ਸਹੈਤਾ ਕਰਨ ਵਾਲਾ ਹੈ, (ਸਦਾ ਜਿੰਦ ਦੇ) ਨਾਲ ਰਹਿੰਦਾ ਹੈ ਤੇ ਪਰਲੋਕ ਵਿਚ (ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ) ਛਡਾ ਲੈਂਦਾ ਹੈ ॥੧॥ ਰਹਾਉ ॥ ਸਹਾਈ = ਸਹੈਤਾ ਕਰਨ ਵਾਲਾ। ਅਗੈ = ਪਰਲੋਕ ਵਿਚ॥੧॥ਰਹਾਉ॥

ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ

What good is worldly greatness?

(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ। ਕਵਨੈ ਕਾਮਿ = ਕੇਹੜੇ ਕੰਮ?

ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ

All the pleasures of Maya are tasteless and insipid. In the end, they shall all fade away.

ਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ। ਫਿਕਾ = ਬੇ-ਸੁਆਦਾ, ਹੋਛਾ। ਜਾਤੋ = ਜਾਂਦਾ ਹੈ। ਨਿਦਾਨਿ = ਓੜਕ ਨੂੰ।

ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥

Perfectly fulfilled and supremely acclaimed is the one, in whose heart the Lord abides. ||2||

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੨॥ ਪਰਧਾਨੁ = ਮੰਨਿਆ-ਪ੍ਰਮੰਨਿਆ॥੨॥

ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ

Become the dust of the Saints; renounce your selfishness and conceit.

(ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ। ਰੇਣੁਕਾ = ਚਰਨ-ਧੂੜ। ਆਪੁ = ਆਪਾ-ਭਾਵ, ਅਹੰਕਾਰ।

ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ

Give up all your schemes and your clever mental tricks, and fall at the Feet of the Guru.

(ਹੇ ਮਨ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ।

ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥

He alone receives the Jewel, upon whose forehead such wondrous destiny is written. ||3||

ਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, (ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ) ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ ॥੩॥ ਤਿਸਹਿ = ਤਿਸ ਹੀ, ਉਸੇ ਨੂੰ ਹੀ। ਮਸਤਕਿ = ਮੱਥੇ ਉੱਤੇ॥੩॥

ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ

O Siblings of Destiny, it is received only when God Himself bestows it.

ਹੇ ਭਰਾਵੋ! ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ (ਗੁਰੂ ਦੀ ਰਾਹੀਂ) ਪ੍ਰਭੂ ਆਪ ਦੇਂਦਾ ਹੈ। ਭਾਈਹੋ = ਹੇ ਭਰਾਵੋ!

ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ

People serve the True Guru only when the fever of egotism has been eradicated.

ਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ। ਜਿਸੁ ਹਉਮੈ = ਜਿਸ ਦੀ ਹਉਮੈ।

ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥

Nanak has met the Guru; all his sufferings have come to an end. ||4||8||78||

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ॥੪॥੮॥੭੮॥ ਕਉ = ਨੂੰ। ਭੇਟਿਆ = ਮਿਲਿਆ॥੪॥