ਸਵੈਯਾ

SWAYYA

ਸਵੈਯਾ:

ਸੁਤ ਕਾਨ੍ਰਹ ਕੇ ਯੌ ਬਤੀਯਾ ਸੁਨਿ ਕੈ ਆਪਨੇ ਚਿਤ ਮੈ ਅਤਿ ਕ੍ਰੋਧ ਬਢਾਯੋ

ਸ੍ਰੀ ਕ੍ਰਿਸ਼ਨ ਦੇ ਪੁੱਤਰ (ਪ੍ਰਦੁਮਨ) ਨੇ ਇਹ ਗੱਲ ਸੁਣ ਕੇ ਆਪਣੇ ਚਿਤ ਵਿਚ ਬਹੁਤ ਕ੍ਰੋਧ ਵਧਾ ਲਿਆ।

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ ਅਰਿ ਕੇ ਬਧ ਕਾਰਨ ਧਾਯੋ

Hearing these words, the son of Krishna got extremely enraged and catching hold of bow, arrows and mace moved to kill the enemy

ਧਨੁਸ਼ ਬਾਣ, ਕ੍ਰਿਪਾਨ ਅਤੇ ਗਦਾ ਪਕੜ ਕੇ ਵੈਰੀ (ਸੰਬਰ ਦੈਂਤ) ਨੂੰ ਮਾਰਨ ਲਈ ਭਜ ਪਿਆ।

ਧਾਮ ਜਹਾ ਤਿਹ ਬੈਰੀ ਕੋ ਥੇ ਤਿਹ ਦ੍ਵਾਰ ਪੈ ਜਾਇ ਕੈ ਬੈਨ ਸੁਨਾਯੋ

ਜਿਥੇ ਉਸ ਵੈਰੀ ਦਾ ਘਰ ਸੀ, ਉਸ ਦੇ ਦੁਆਰ ਉਤੇ ਜਾ ਕੇ (ਇਹ) ਬੋਲ ਸੁਣਾਏ,

ਜਾਹਿ ਕਉ ਸਿੰਧੁ ਮੈ ਡਾਰ ਦਯੋ ਅਬ ਸੋ ਤੁਹਿ ਸੋ ਲਰਬੇ ਕਹੁ ਆਯੋ ॥੨੦੨੬॥

He began to challenge the enemy on reaching his place, “The one whom you had thrown into the sea, has now come to fight with you.2026.

ਜਿਸ ਨੂੰ (ਤੂੰ) ਸਮੁੰਦਰ ਵਿਚ ਸੁਟ ਦਿੱਤਾ ਸੀ, ਹੁਣ ਓਹੀ ਤੇਰੇ ਨਾਲ ਲੜਨ ਲਈ ਆਇਆ ਹੈ ॥੨੦੨੬॥

ਯੌ ਜਬ ਬੈਨ ਕਹੁ ਸੁਤ ਸ︀ਯਾਮ ਤੋ ਸੰਬਰ ਸਸਤ੍ਰ ਗਦਾ ਗਹਿ ਆਯੋ

When the son of Krishna uttered these words, then Shamber came forward holding his weapons including the mace

ਇਸ ਤਰ੍ਹਾਂ ਜਦ ਕ੍ਰਿਸ਼ਨ ਦੇ ਪੁੱਤਰ (ਪ੍ਰਦੁਮਨ) ਨੇ ਬੋਲ ਕਹੇ ਤਾਂ ਸੰਬਰ (ਦੈਂਤ) ਗਦਾ ਸ਼ਸਤ੍ਰ ਪਕੜ ਕੇ ਆ ਗਿਆ।

ਜੈਸੇ ਕਹੀ ਬਿਧਿ ਜੁਧਹਿ ਕੀ ਤਿਹ ਭਾਤਿ ਸੋ ਤਾਹੀ ਨੇ ਜੁਧ ਮਚਾਯੋ

He began the fight, keeping before him the norms of fighting

ਜਿਸ ਤਰ੍ਹਾਂ ਦੀ ਯੁੱਧ ਦੀ ਵਿਧੀ ਕਹੀ ਜਾਂਦੀ ਹੈ, ਉਸੇ ਤਰ੍ਹਾਂ ਨਾਲ ਉਸ ਨੇ ਯੁੱਧ ਮਚਾਇਆ।

ਆਪ ਭਜਿਯੋ ਨਹਿ ਤਾ ਭੂਅ ਤੇ ਨਹਿ ਵਾਹਿ ਕਉ ਤ੍ਰਾਸ ਦੈ ਪੈਗੁ ਭਜਾਯੋ

He did not run away from the battle and began to frighten Pradyumna in order to restrain him from fighting

ਉਹ ਆਪ ਉਸ ਧਰਤੀ ਤੋਂ ਨਾ ਭਜਿਆ ਅਤੇ ਨਾ ਹੀ ਉਸ (ਪ੍ਰਦੁਮਨ) ਨੂੰ ਡਰਾ ਕੇ (ਇਕ) ਕਦਮ ਵੀ ਭਜਾ ਸਕਿਆ।

ਆਹਵ ਯਾ ਬਿਧਿ ਹੋਤ ਭਯੋ ਕਹਿ ਕੈ ਇਹ ਭਾਤ ਸੋ ਸ︀ਯਾਮ ਸੁਨਾਯੋ ॥੨੦੨੭॥

According to the poet Shyam, in this way, this battle continued there.2027.

ਇਸ ਤਰ੍ਹਾਂ ਦਾ ਯੁੱਧ ਹੋਇਆ, (ਜਿਸ ਨੂੰ) ਇਸ ਤਰ੍ਹਾਂ ਕਹਿ ਕੇ (ਕਵੀ) ਸ਼ਿਆਮ ਨੇ ਸੁਣਾਇਆ ਹੈ ॥੨੦੨੭॥

ਅਤਿ ਹੀ ਤਿਹ ਠਾ ਜਬ ਮਾਰ ਮਚੀ ਅਰਿ ਜਾਤ ਭਯੋ ਨਭਿ ਮੈ ਛਲੁ ਕੈ ਕੈ

ਉਸ ਥਾਂ ਉਤੇ ਜਦ ਬਹੁਤ ਲੜਾਈ ਹੋਈ, (ਤਾਂ) ਵੈਰੀ ਛਲ ਕਰ ਕੇ ਆਕਾਸ਼ ਵਿਚ ਚਲਾ ਗਿਆ।

ਲੈ ਕਰਿ ਪਾਹਨ ਬ੍ਰਿਸਟ ਕਰੀ ਸੁਤ ਸ︀ਯਾਮ ਕੇ ਪੈ ਅਤਿ ਕ੍ਰੁਧਤ ਹ੍ਵੈ ਕੈ

When the dreadful fighting continued there, the enemy deceptively reached the sky and from there he showered stones on the son of Krishna

(ਉਥੋਂ ਉਸ ਨੇ) ਸ੍ਰੀ ਕ੍ਰਿਸ਼ਨ ਦੇ ਪੁੱਤਰ ਉਤੇ ਅਤਿ ਕ੍ਰੋਧ ਕਰ ਕੇ, ਹੱਥ ਵਿਚ ਪੱਥਰ ਲੈ ਕੇ (ਉਨ੍ਹਾਂ ਦੀ) ਵਰਖਾ ਕੀਤੀ।

ਸੋ ਇਨ ਪਾਹਨ ਬਿਅਰਥ ਕਰੇ ਤਿਨ ਕੋ ਸਰ ਏਕਹਿ ਏਕ ਲਗੈ ਹੈ

ਉਸ (ਪ੍ਰਦੁਮਨ) ਨੇ ਇਕ ਇਕ ਨੂੰ ਇਕ ਇਕ ਬਾਣ ਮਾਰ ਕੇ ਉਨ੍ਹਾਂ ਪੱਥਰਾਂ ਨੂੰ ਵਿਅਰਥ ਕਰ ਦਿੱਤਾ।

ਸਸਤ੍ਰਨ ਸੋ ਤਿਹ ਕੋ ਤਨ ਬੇਧ ਕੈ ਭੂਮਿ ਡਰਿਓ ਅਤਿ ਰੋਸ ਬਢੈ ਕੈ ॥੨੦੨੮॥

Pradyumna made those stones harmless with his arrows by intercepting them and pierced his body with his weapons, causing him to fall on the ground.2028.

ਉਨ੍ਹਾਂ ਦੇ ਸ਼ਰੀਰਾਂ ਨੂੰ ਕ੍ਰੋਧ ਕਰ ਕੇ ਸ਼ਸਤ੍ਰਾਂ ਨਾਲ ਵਿੰਨ੍ਹ ਕੇ ਧਰਤੀ ਉਤੇ ਸੁਟ ਦਿੱਤਾ ॥੨੦੨੮॥

ਅਸਿ ਐਚਿ ਝਟਾਕ ਲਯੋ ਕਟਿ ਤੇ ਸਿਰਿ ਸੰਬਰ ਕੈ ਸੁ ਝਟਾਕ ਦੇ ਝਾਰਿਯੋ

Pradyumna struck his sword with a jerk and cutting the head of Shambar threw it down

(ਪ੍ਰਦੁਮਨ ਨੇ) ਤੁਰਤ ਲਕ ਨਾਲੋਂ ਤਲਵਾਰ ਖਿਚ ਲਈ ਅਤੇ ਝਟਕਾ ਦੇ ਕੇ ਸੰਬਰ ਦੇ ਸਿਰ ਉਤੇ ਝਾੜ ਦਿੱਤੀ।

ਦੇਵਨ ਕੇ ਗਨ ਹੇਰਤ ਜੇ ਤਿਨ ਪਉਰਖ ਦੇਖ ਕੈ ਧੰਨਿ ਉਚਾਰਿਯੋ

The gods, seeing such a bravery, hailed him

ਦੇਵਤਿਆਂ ਦੇ ਜੋ ਟੋਲੇ ਵੇਖ ਰਹੇ ਸਨ, ਉਨ੍ਹਾਂ ਨੇ (ਪ੍ਰਦੁਮਨ ਦੀ) ਮਰਦਾਨਗੀ ਵੇਖ ਕੇ ਧੰਨ ਧੰਨ ਕਿਹਾ।

ਭੂਮਿ ਗਿਰਾਇ ਦਯੋ ਕੈ ਬਿਮੁਛਿਤ ਸ੍ਰੋਨ ਸੰਬੂਹ ਧਰਾ ਪੈ ਬਿਥਾਰਿਯੋ

Making the demon unconscious, he knocked him down on the earth

(ਉਸ ਨੂੰ ਪ੍ਰਦੁਮਨ ਨੇ) ਬੇਸੁਧ ਕਰ ਕੇ ਧਰਤੀ ਉਤੇ ਡਿਗਾ ਦਿੱਤਾ ਅਤੇ ਲਹੂ ਦਾ ਹੜ੍ਹ ਧਰਤੀ ਉਤੇ ਫੈਲਾ ਦਿੱਤਾ।

ਕਾਨ੍ਰਹ ਕੋ ਪੂਤ ਸਪੂਤ ਭਯੋ ਜਿਨਿ ਏਕ ਕ੍ਰਿਪਾਨ ਤੇ ਸੰਬਰ ਮਾਰਿਯੋ ॥੨੦੨੯॥

Bravo to the son of Krishna, who killed Shambar with one blow of his sword.2029.

ਸ੍ਰੀ ਕ੍ਰਿਸ਼ਨ ਦਾ ਪੁੱਤਰ ਸੁਪੁੱਤਰ ਸਾਬਤ ਹੋਇਆ ਜਿਸ ਨੇ ਕ੍ਰਿਪਾਨ ਦੇ ਇਕ (ਝਟਕੇ ਨਾਲ) ਸੰਬਰ ਨੂੰ ਮਾਰ ਦਿੱਤਾ ॥੨੦੨੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪਰਦੁਮਨ ਸੰਬਰ ਦੈਤ ਹਰਿ ਲੈ ਗਯੋ ਇਤ ਸੰਬਰ ਕੋ ਪਰਦੁਮਨ ਬਧ ਕੀਓ ਧਿਆਇ ਸਮਾਪਤਮ

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਪਰਦੁਮਨ ਦਾ ਸੰਬਰ ਦੈਂਤ ਦੁਆਰਾ ਹਰਨ ਅਤੇ ਫਿਰ ਪ੍ਰਦੁਮਨ ਦੁਆਰਾ ਸੰਬਰ ਦਾ ਬਧ ਵਾਲਾ ਅਧਿਆਇ ਸਮਾਪਤ।