ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥
The Support of the Dharma, immersed in the deep and profound Teachings of the Guru, the Remover of the pains of others.
(ਗੁਰੂ ਅਰਜਨ ਦੇਵ ਜੀ ਨੇ) ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਹੈ, (ਗੁਰੂ ਅਰਜਨ) ਗੁਰਮੱਤ ਵਿਚ ਡੂੰਘਾ ਹੈ, ਪਰਾਏ ਦੁੱਖ ਦੂਰ ਕਰਨ ਵਾਲਾ ਹੈ, ਧ੍ਰੰਮ = ਧਰਮ। ਪਰ = ਪਰਾਏ।
ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥
The Shabad is excellent and sublime, kind and generous like the Lord, the Destroyer of egotism.
ਸ੍ਰੇਸ਼ਟ ਸ਼ਬਦ ਵਾਲਾ ਹੈ, ਹਰੀ ਵਰਗਾ ਉਦਾਰ-ਚਿੱਤ ਹੈ, ਅਤੇ ਹਉਮੈ ਨੂੰ ਦੂਰ ਕਰਦਾ ਹੈ। ਸਾਰੁ = ਸ੍ਰੇਸ਼ਟ। ਉਦਾਰੁ = ਖੁਲ੍ਹੇ ਦਿਲ ਵਾਲਾ। ਅਹੰਮੇਵ = ਹਉਮੈ।
ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥
The Great Giver, the spiritual wisdom of the True Guru, His mind does not grow weary of its yearning for the Lord.
(ਆਪ) ਬੜੇ ਦਾਨੀ ਹਨ, ਗੁਰੂ ਦੇ ਗਿਆਨ ਵਾਲੇ ਹਨ, (ਆਪ ਦੇ) ਮਨ ਵਿਚੋਂ ਉਤਸ਼ਾਹ ਕਦੇ ਘੱਟ ਨਹੀਂ ਹੁੰਦਾ। ਨ ਹੁਟੈ = ਨਹੀਂ ਮੁੱਕਦਾ। ਗਿਆਨਿ = ਗਿਆਨ ਵਾਲਾ। ਮਨਿ = ਮਨ ਵਿਚ।
ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥
The Embodiment of Truth, the Mantra of the Lord's Name, the nine treasures are never exhausted.
(ਆਪ) ਸਤਿਵੰਤ ਹਨ, ਹਰੀ ਦਾ ਨਾਮ-ਰੂਪ ਮੰਤ੍ਰ (ਜੋ, ਮਾਨੋ,) ਨੌ ਨਿਧੀਆਂ (ਹੈ ਆਪ ਦੇ ਖ਼ਜ਼ਾਨੇ ਵਿਚੋਂ) ਕਦੇ ਮੁੱਕਦਾ ਨਹੀਂ ਹੈ। ਨ ਨਿਖੁਟੈ = ਨਹੀਂ ਖ਼ਤਮ ਹੁੰਦਾ। ਨਵਨਿਧਿ = ਨੌ ਖ਼ਜ਼ਾਨੇ।
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥
O Son of Guru Raam Daas, You are contained amidst all; the canopy of intuitive wisdom is spread above You.
ਗੁਰੂ ਰਾਮਦਾਸ ਜੀ ਦਾ ਸਪੁਤ੍ਰ (ਗੁਰੂ ਅਰਜਨ ਜੀ) ਸਰਬ-ਵਿਆਪਕ (ਦਾ ਰੂਪ) ਹੈ; (ਆਪ ਨੇ) ਆਤਮਕ ਅਡੋਲਤਾ ਵਿਚ (ਆਪਣਾ) ਚੰਦੋਆ ਤਾਣਿਆ ਹੋਇਆ ਹੈ (ਭਾਵ, ਆਪ ਸਹਜ ਰੰਗ ਵਿਚ ਆਨੰਦ ਲੈ ਰਹੇ ਹਨ)। ਤਨੁ = ਪੁੱਤਰ। ਸਰਬ ਮੈ = ਸਰਬ-ਵਿਆਪਕ। ਸਹਜਿ = ਸਹਜ ਅਵਸਥਾ ਵਿਚ।
ਗੁਰ ਅਰਜੁਨ ਕਲੵੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥
So speaks KALL the poet: O Guru Arjun, You know the sublime essence of Raja Yoga, the Yoga of meditation and success. ||7||
ਕਲ੍ਯ੍ਯ ਕਵੀ ਆਖਦਾ ਹੈ, "ਹੇ ਗੁਰੂ ਅਰਜਨ ਦੇਵ! ਤੂੰ ਰਾਜ ਅਤੇ ਜੋਗ ਦਾ ਆਨੰਦ ਸਮਝ ਲਿਆ ਹੈ" (ਮਾਣ ਰਿਹਾ ਹੈਂ) ॥੭॥ ਗੁਰ ਅਰਜੁਨ = ਹੇ ਗੁਰੂ ਅਰਜੁਨ ਦੇਵ ਜੀ! ਕਲ੍ਯ੍ਯੁਚਰੈ = ਕਲ੍ਯ੍ਯ ਉਚਰੈ, ਕਲ੍ਯ੍ਯ ਕਹਿੰਦਾ ਹੈ। ਤੈ = ਆਪ ਨੇ, ਤੂੰ। ਰਾਜ ਜੋਗ ਰਸੁ = ਰਾਜ ਤੇ ਜੋਗ ਦਾ ਆਨੰਦ ॥੭॥