ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥
Streams of Ambrosial Nectar flow; Your Treasures are unweighable and overflowing in abundance. You are the Farthest of the far, Infinite and Incomparably Beautiful.
(ਹੇ ਅਕਾਲ ਪੁਰਖ!) (ਤੈਥੋਂ) ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਹਨ, ਤੇਰੇ ਨਾਹ ਤੁਲ ਸਕਣ ਵਾਲੇ ਖ਼ਜ਼ਾਨੇ ਭਰੇ ਪਏ ਹਨ; ਤੂੰ ਪਰੇ ਤੋਂ ਪਰੇ ਹੈਂ ਅਤੇ ਬੇਅੰਤ ਹੈਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪ੍ਰਵਾਹ = ਝਰਨੇ, ਵਹਣ, ਚਸ਼ਮੇ। ਸਰਿ = ਸਰੇਂ, ਚੱਲਦੇ ਹਨ। ਅਤੁਲ = ਜੋ ਤੋਲੇ ਨਾਹ ਜਾ ਸਕਣ। ਭੰਡਾਰ = ਖ਼ਜ਼ਾਨੇ। ਭਰਿ = ਭਰੇ ਪਏ ਹਨ। ਅਪਰ ਅਪਾਰ = ਬੇਅੰਤ।
ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥
You do whatever You please; You do not take advice from anyone else. In Your Home, creation and destruction happen in an instant.
ਤੂੰ ਆਪਣੀ ਮਰਜ਼ੀ ਕਰਦਾ ਹੈਂ; ਕਿਸੇ ਹੋਰ ਨੂੰ ਆਪਣੀ ਸਲਾਹ ਵਿਚ ਨਹੀਂ ਲਿਆਉਂਦਾ, (ਭਾਵ, ਤੂੰ ਕਿਸੇ ਹੋਰ ਨਾਲ ਸਲਾਹ ਨਹੀਂ ਕਰਦਾ) ਤੇਰੇ ਘਰ ਵਿਚ (ਭਾਵ, ਤੇਰੇ ਹੁਕਮ ਵਿਚ) ਜਗਤ ਦੀ ਪੈਦਾਇਸ਼ ਤੇ ਅੰਤ ਅੱਖ ਦੇ ਇਕ ਫੋਰ ਵਿਚ ਹੋ ਜਾਂਦੇ ਹਨ। ਭਾਵਨੁ = ਮਰਜ਼ੀ। ਕਰਿ = ਕਰਦਾ ਹੈਂ। ਮੰਤ੍ਰਿ = ਮੰਤ੍ਰ ਵਿਚ, ਸਲਾਹ ਵਿਚ। ਦੂਸਰੋ = ਕਿਸੇ ਹੋਰ ਨੂੰ। ਨ ਧਰਿ = ਨਹੀਂ ਧਰਦਾ ਹੈਂ, ਤੂੰ ਨਹੀਂ ਲਿਆਉਂਦਾ। ਓਪਤਿ = ਉਤਪੱਤੀ, ਜਗਤ ਦੀ ਪੈਦਾਇਸ਼। ਪਰਲੌ = ਜਗਤ ਦਾ ਨਾਸ। ਏਕੈ ਨਿਮਖ = ਇਕ ਨਿਮਖ ਵਿਚ, ਅੱਖ ਦੇ ਇਕ ਫੋਰ ਵਿਚ। ਤੁ = (ਤਵ) ਤੇਰੇ। ਘਰਿ = ਘਰ ਵਿਚ।
ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥
No one else is equal to You; Your Light is Immaculate and Pure. Millions of sins are washed away, chanting Your Name, Har, Har.
ਕੋਈ ਹੋਰ ਹਰੀ ਵਰਗਾ ਨਹੀਂ ਹੈ; ਉਸ ਦਾ ਨਿਰਮਲ ਚਾਨਣਾ ਹੈ; ਉਸ ਹਰੀ ਦਾ ਨਾਮ ਲਿਆਂ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ। ਆਨ = ਕੋਈ ਹੋਰ। ਸਮਸਰਿ = ਬਰਾਬਰ, ਸਮਾਨ, ਵਰਗਾ। ਉਜੀਆਰੋ = ਪ੍ਰਕਾਸ਼, ਚਾਨਣਾ। ਨਿਰਮਰਿ = ਨਿਰਮਲ, ਸਾਫ਼। ਸੰ: निर्माल्य pure, clean, stainless. ਇਸ ਤੋਂ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ: ਨਿਰਮਲ, ਨਿਰਮਾਰਿ, ਨਿਰਮਰਿ)। ਕੋਟਿ ਪਰਾਛਤ = ਕਰੋੜਾਂ ਪਾਪ। ਜਾਹਿ = ਦੂਰ ਹੋ ਜਾਂਦੇ ਹਨ।
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
Your devotees are at Your Door, God - they are just like You. How can servant Nanak describe them with only one tongue?
ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥
I am a sacrifice, a sacrifice, a sacrifice, a sacrifice, forever a sacrifice to them. ||2||
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੨॥