ਸਲੋਕ ਡਖਣਾ ਮਃ ੫ ॥
Salok, Dakhanaa, Fifth Mehl:
ਸਲੋਕ ਡਖਣਾ, ਪੰਜਵੀਂ ਪਾਤਸ਼ਾਹੀ।
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥
If you can dispel your doubts, even for an instant, and love your only Beloved,
(ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ; ਭੋਰੀ = ਰਤਾ ਕੁ ਭੀ। ਵਞਾਇ = (ਜੇ) ਦੂਰ ਕਰੇ। ਪਿਰੀ = ਪਿਆਰ। ਮੁਹਬਤਿ = ਪਿਆਰ।
ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥
then wherever you go, there you shall find Him. ||1||
ਤਾਂ ਜਿੱਥੇ ਜਾਇਂਗਾ ਓਥੇ ਹੀ ਉਹ ਪ੍ਰਭੂ ਹਾਜ਼ਰ (ਦਿੱਸੇਗਾ) ॥੧॥ ਜਿਥਹੁ = ਜਿੱਥੇ। ਜਾਇ ਵੰਞੈ = ਜਾਇਂਗਾ। ਤਿਥਾਊ = ਓਥੇ ਹੀ। ਸੋਇ = ਉਹ ਪ੍ਰਭੂ ॥੧॥