ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ

Fareed: sugar cane, candy, sugar, molasses, honey and buffalo's milk

ਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ- ਨਿਵਾਤ = ਮਿਸਰੀ। ਖੰਡੁ = (ਇਹ ਲਫ਼ਜ਼ ਸਦਾ (ੁ) ਅੰਤ ਹੈ। ਵੇਖੋ ਸ਼ਲੋਕ ਨੰ: ੩੭)। ਮਾਖਿਓ‍ੁ = {ਇਸ ਲਫ਼ਜ਼ ਦੇ ਅੱਖਰ 'ੳ' ਨੂੰ ਦੋ ਮਾਤ੍ਰਾਂ ਲੱਗੀਆਂ ਹੋਈਆਂ ਹਨ, (ੋ) ਅਤੇ (ੁ) ਅਸਲ ਲਫ਼ਜ਼ (ੋ) ਨਾਲ ਹੈ 'ਮਾਖਿਓ'। ਪਰ ਇਥੇ ਛੰਦ ਦੀਆਂ ਮਾਤ੍ਰਾਂ ਪੂਰੀਆਂ ਰੱਖਣ ਵਾਸਤੇ ਪੜ੍ਹਨਾ ਹੈ 'ਮਾਖਿਉ'} ਮਾਖਿਓ, ਸ਼ਹਿਦ।

ਸਭੇ ਵਸਤੂ ਮਿਠੀਆਂ ਰਬ ਪੁਜਨਿ ਤੁਧੁ ॥੨੭॥

- all these things are sweet, but they are not equal to You. ||27||

ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ॥੨੭॥ ਰਬ = ਹੇ ਰੱਬ! ਹੇ ਪਰਮਾਤਮਾ! ਨ ਪੁਜਨਿ = ਨਹੀਂ ਅੱਪੜਦੀਆਂ। ਤੁਧੁ = ਤੈਨੂੰ ॥੨੭॥