ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
Why are you standing up, standing up to look? You poor wretch, this cloud has nothing in its hands.
ਹੇ ਵਿਚਾਰੇ ਬੰਦਿਓ! ਇਸ ਬੱਦਲ ਨੂੰ ਉੱਠ ਉੱਠ ਕੇ ਕੀਹ ਵੇਖਦੇ ਹਉ, ਇਸ ਦੇ ਆਪਣੇ ਵੱਸ ਕੁਝ ਨਹੀਂ (ਕਿ ਇਹ ਵਰਖਾ ਕਰ ਸਕੇ)। ਬਪੁੜੇਂ = ਹੇ ਵਿਚਾਰੇ ਬੰਦਿਓ! ਮੇਘ = ਬੱਦਲ। ਮੇਘੈ ਹਥਿ = ਬੱਦਲ ਦੇ ਹੱਥ ਵਿਚ।
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥
The One who sent this cloud - cherish Him in your mind.
ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ ਵਿਚ ਚੇਤੇ ਕਰੋ। ਪਠਾਇਆ = ਭੇਜਿਆ ਹੈ।
ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥
He alone enshrines the Lord in his mind, upon whom the Lord bestows His Glance of Grace.
(ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਜੀਵ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਮਨ ਵਿਚ (ਆਪਣਾ ਆਪ) ਵਸਾਂਦਾ ਹੈ। ਮੰਨਿ = ਮਨ ਵਿਚ। ਨਦਰਿ = ਨਜ਼ਰ (ਅਰਬੀ ਦੇ 'ਜ਼' ਦਾ ਉੱਚਾਰਣ 'ਦ' ਭੀ ਹੈ; ਇਸੇ ਤਰ੍ਹਾਂ 'ਕਾਗ਼ਜ਼' ਤੇ 'ਕਾਗਦ')।
ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥
O Nanak, all those who lack this Grace, cry and weep and wail. ||2||
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ ॥੨॥ ਕਰਣਪਲਾਹ = (ਸੰ: ਕਰੁਣਾ-ਪ੍ਰਲਾਪ। ਕਰੁਣਾ = ਤਰਸ। ਪ੍ਰਲਾਪ = ਵਿਰਲਾਪ) ਉਹ ਵਿਰਲਾਪ ਜੋ ਤਰਸ ਪੈਦਾ ਕਰੇ, ਤਰਲੇ, ਕੀਰਨੇ ॥੨॥