ਪਉੜੀ

Pauree:

ਪਉੜੀ।

ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ

I am a beggar; I ask this blessing of You: O Lord, please embellish me with Your Love.

ਹੇ ਪ੍ਰਭੂ! ਮੈਂ ਮੰਗਤਾ ਇਕ ਖ਼ੈਰ ਮੰਗਦਾ ਹਾਂ, ਆਪਣੇ ਹੱਥ ਨਾਲ (ਉਹ ਖ਼ੈਰ) ਮੈਨੂੰ ਪਾ; ਮੰਗਤ ਜਨੁ = ਮੰਗਤਾ (ਮੈਂ ਮੰਗਤਾ)। ਜਾਚੈ = ਮੰਗਦਾ ਹੈ। ਦਾਨੁ = ਖ਼ੈਰ। ਹਰਿ = ਹੇ ਪ੍ਰਭੂ! ਸੁਭਾਇ = ਸ੍ਵੈ ਭਾਇ, ਆਪਣੇ ਹੁੱਬ ਨਾਲ, ਪਿਆਰ ਨਾਲ।

ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ

I am so thirsty for the Blessed Vision of the Lord's Darshan; His Darshan brings me satisfaction.

ਮੈਨੂੰ, ਹੇ ਹਰੀ! ਤੇਰੇ ਦੀਦਾਰ ਦੀ ਪਿਆਸ ਹੈ, ਦੀਦਾਰ ਨਾਲ ਹੀ (ਮੇਰੇ ਅੰਦਰ) ਠੰਢ ਪੈ ਸਕਦੀ ਹੈ। ਦਰਸਨਿ = ਦਰਸਨ ਦੀ ਰਾਹੀਂ, ਦੀਦਾਰ ਕੀਤਿਆਂ। ਤ੍ਰਿਪਤਾਇ = ਰੱਜ ਜਾਈਦਾ ਹੈ, ਸੰਤੋਖ ਪੈਦਾ ਹੁੰਦਾ ਹੈ।

ਖਿਨੁ ਪਲੁ ਘੜੀ ਜੀਵਊ ਬਿਨੁ ਦੇਖੇ ਮਰਾਂ ਮਾਇ

I cannot live for a moment, for even an instant, without seeing Him, O my mother.

ਹੇ ਮਾਂ! ਮੈਂ ਹਰੀ ਦੇ ਦਰਸਨ ਤੋਂ ਬਿਨਾ ਮਰਦਾ ਹਾਂ ਇਕ ਪਲ ਭਰ, ਘੜੀ ਭਰ ਭੀ ਜੀਊ ਨਹੀਂ ਸਕਦਾ। ਨ ਜੀਵਊ = ਮੈਂ ਜੀਊ ਨਹੀਂ ਸਕਦਾ। ਮਾਇ = ਹੇ ਮਾਂ!

ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ

The Guru has shown me that the Lord is always with me; He is permeating and pervading all places.

ਜਦੋਂ ਮੈਨੂੰ ਗੁਰੂ ਨੇ ਮੇਰਾ ਪ੍ਰਭੂ ਮੇਰੇ ਅੰਦਰ ਹੀ ਵਿਖਾ ਦਿੱਤਾ ਤਾਂ ਉਹ ਸਭ ਥਾਈਂ ਵਿਆਪਕ ਦਿੱਸਣ ਲੱਗ ਪਿਆ। ਸਤਿਗੁਰਿ = ਗੁਰੂ ਨੇ। ਸਭਿ ਥਾਇ = ਸਭ ਥਾਈਂ।

ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥

He Himself wakes the sleepers, O Nanak, and lovingly attunes them to Himself. ||29||

ਹੇ ਨਾਨਕ! (ਆਪਣੇ ਨਾਮ ਦੀ) ਲਗਨ ਲਾ ਕੇ ਉਹ ਆਪ ਹੀ (ਮਾਇਆ ਵਿਚ) ਸੁੱਤਿਆਂ ਨੂੰ ਜਗਾ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੨੯॥ ਲਿਵ ਲਾਇ = ਲਗਨ ਲਾ ਕੇ। ਉਠਾਲਿ = ਜਗਾ ਕੇ ॥੨੯॥