ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ

On the bed of faith, with the blankets of intuitive peace and poise and the canopy of contentment, You are embellished forever with the armor of humility.

(ਗੁਰੂ ਰਾਮਦਾਸ ਜੀ ਨੇ) ਸਰਧਾ ਨੂੰ (ਪਰਮਾਤਮਾ ਲਈ) ਸੇਜ ਬਣਾਇਆ ਹੈ, (ਆਪ ਦੇ) ਹਿਰਦੇ ਦਾ ਟਿਕਾਉ ਸ਼ਾਮੀਆਨਾ ਹੈ, ਸੰਤੋਖ ਕਨਾਤ ਹੈ ਅਤੇ ਨਿੱਤ ਦਾ ਮਿੱਠਾ ਸੁਭਾਉ ਸੰਜੋਅ ਹੈ। ਸਧਾ = ਸਰਧਾ, ਸਿਦਕ। ਸਹਜੁ = ਸ਼ਾਂਤੀ, ਟਿਕਾਉ, ਆਤਮਕ ਅਡੋਲਤਾ। ਛਾਵਾਣੁ = ਸ਼ਾਮਿਆਨਾ। ਸਰਾਇਚਉ = ਕਨਾਤ। ਸਦਾ ਸੀਲ = ਸਦਾ ਮਿੱਠੇ ਸੁਭਾਉ ਵਾਲਾ ਰਹਿਣਾ। ਸੰਨਾਹੁ = ਸੰਜੋਅ। ਸੋਹੈ = ਸੋਹਣਾ ਲੱਗਦਾ ਹੈ, ਸੋਭਦਾ ਹੈ।

ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ

Through the Word of the Guru's Shabad, you practice the Naam; You lean on its Support, and give Your Fragrance to Your companions.

ਗੁਰੂ (ਅਮਰਦਾਸ ਜੀ) ਦੇ ਸ਼ਬਦ ਦੀ ਬਰਕਤਿ ਨਾਲ (ਆਪ ਨੇ) ਕਮਾਇਆ ਹੈ, (ਗੁਰੂ ਦੀ) ਟੇਕ (ਆਪ ਦੇ) ਸੰਗੀ ਆਦਿਕਾਂ ਨੂੰ ਸੁਗੰਧਿਤ ਕਰ ਰਹੀ ਹੈ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਮਾਚਰਿਓ = ਕਮਾਇਆ ਹੈ। ਟੇਕ = (ਸਤਿਗੁਰੂ ਦਾ) ਆਸਰਾ। ਸੰਗਾਦਿ = ਸੰਗੀ ਆਦਿਕਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।

ਅਜੋਨੀਉ ਭਲੵੁ ਅਮਲੁ ਸਤਿਗੁਰ ਸੰਗਿ ਨਿਵਾਸੁ

You abide with the Unborn Lord, the Good and Pure True Guru.

ਗੁਰੂ ਰਾਮਦਾਸ ਜਨਮ (ਮਰਨ) ਤੋਂ ਰਹਿਤ ਹੈ, ਭਲਾ ਹੈ ਅਤੇ ਸੁੱਧ-ਆਤਮਾ ਹੈ। ਅਜੋਨੀਉ = ਜੂਨਾਂ ਤੋਂ ਰਹਿਤ। ਭਲ੍ਯ੍ਯੁ = ਭਲਾ। ਅਮਲੁ = (ਅ-ਮਲੁ) ਨਿਰਮਲ, ਸੁੱਧ।

ਗੁਰ ਰਾਮਦਾਸ ਕਲੵੁਚਰੈ ਤੁਅ ਸਹਜ ਸਰੋਵਰਿ ਬਾਸੁ ॥੧੦॥

So speaks KALL: O Guru Raam Daas, You abide in the sacred pool of intuitive peace and poise. ||10||

ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੇਰਾ ਵਾਸ ਆਤਮਕ ਅਡੋਲਤਾ ਦੇ ਸਰੋਵਰ ਵਿਚ ਹੈ' ॥੧੦॥ ਤੁਅ = ਤੇਰਾ। ਬਾਸ = ਟਿਕਾਣਾ। ਸਹਜ ਸਰੋਵਰਿ = ਆਤਮਕ ਅਡੋਲਤਾ ਦੇ ਸਰ ਵਿਚ ॥੧੦॥