ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਸੁਖ ਸਾਂਦਿ ਘਰਿ ਆਇਆ ॥
Safe and sound, I have returned home.
(ਹੇ ਸੰਤ ਜਨੋ!) ਉਹ ਮਨੁੱਖ ਪੂਰੀ ਆਤਮਕ ਅਰੋਗਤਾ ਨਾਲ ਆਪਣੇ ਹਿਰਦੇ-ਘਰ ਵਿਚ (ਸਦਾ ਲਈ) ਟਿਕ ਗਿਆ, ਸੁਖ ਸਾਂਦਿ = ਸੁਖ-ਸਾਂਦ ਨਾਲ, ਖ਼ੈਰੀਅਤ ਨਾਲ, ਆਤਮਕ ਅਰੋਗਤਾ ਨਾਲ। ਘਰਿ = ਹਿਰਦੇ-ਘਰ ਵਿਚ।
ਨਿੰਦਕ ਕੈ ਮੁਖਿ ਛਾਇਆ ॥
The slanderer's face is blackened with ashes.
ਉਸ ਦੀ ਨਿੰਦਾ ਕਰਨ ਵਾਲੇ ਦੇ ਮੂੰਹ ਉੱਤੇ ਸੁਆਹ ਹੀ ਪਈ (ਪ੍ਰਭੂ ਦੇ ਦਾਸ ਦੇ ਨਿੰਦਕ ਨੇ ਸਦਾ ਬਦਨਾਮੀ ਦਾ ਟਿੱਕਾ ਹੀ ਖੱਟਿਆ), ਕੈ ਮੁਖਿ = ਦੇ ਮੂੰਹ ਵਿਚ। ਛਾਇਆ = ਸੁਆਹ।
ਪੂਰੈ ਗੁਰਿ ਪਹਿਰਾਇਆ ॥
The Perfect Guru has dressed in robes of honor.
ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਆਦਰ-ਮਾਣ ਬਖ਼ਸ਼ਿਆ। ਗੁਰਿ = ਗੁਰੂ ਨੇ। ਪਹਿਰਾਇਆ = ਸਰੋਪਾ ਦਿੱਤਾ, ਆਦਰ-ਮਾਣ ਬਖ਼ਸ਼ਿਆ।
ਬਿਨਸੇ ਦੁਖ ਸਬਾਇਆ ॥੧॥
All my pains and sufferings are over. ||1||
ਉਸ ਦੇ ਸਾਰੇ ਹੀ ਦੁੱਖ ਦੂਰ ਹੋ ਗਏ ॥੧॥ ਸਬਾਇਆ = ਸਾਰੇ ॥੧॥
ਸੰਤਹੁ ਸਾਚੇ ਕੀ ਵਡਿਆਈ ॥
O Saints, this is the glorious greatness of the True Lord.
ਹੇ ਸੰਤ ਜਨੋ! (ਵੇਖੋ) ਵੱਡੀ ਸ਼ਾਨ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ, ਸਾਚੇ ਕੀ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ। ਵਡਿਆਈ = ਵੱਡੀ ਸ਼ਾਨ, ਵੱਡੀ ਤਾਕਤ।
ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥
He has created such wonder and glory! ||1||Pause||
ਜਿਸ ਨੇ (ਆਪਣੇ ਦਾਸ ਦੀ ਸਦਾ ਹੀ) ਹੈਰਾਨ ਕਰ ਦੇਣ ਵਾਲੀ ਸੋਭਾ ਬਣਾ ਦਿੱਤੀ ਹੈ ॥੧॥ ਰਹਾਉ ॥ ਜਿਨਿ = ਜਿਸ (ਸਾਚੇ) ਨੇ। ਅਚਰਜ = ਹੈਰਾਨ ਕਰ ਦੇਣ ਵਾਲੀ। ਸੋਭ = (ਆਪਣੇ ਦਾਸ ਦੀ) ਸੋਭਾ ॥੧॥ ਰਹਾਉ ॥
ਬੋਲੇ ਸਾਹਿਬ ਕੈ ਭਾਣੈ ॥
I speak according to the Will of my Lord and Master.
(ਪ੍ਰਭੂ ਦੇ ਜਿਸ ਸੇਵਕ ਨੂੰ ਗੁਰੂ ਨੇ ਇੱਜ਼ਤ ਬਖ਼ਸ਼ੀ, ਉਹ ਸੇਵਕ ਸਦਾ) ਪਰਮਾਤਮਾ ਦੀ ਰਜ਼ਾ ਵਿਚ ਹੀ ਬਚਨ ਬੋਲਦਾ ਹੈ, ਬੋਲੇ = ਬੋਲਦਾ ਹੈ। ਕੈ ਭਾਣੈ = ਦੀ ਰਜ਼ਾ ਵਿਚ।
ਦਾਸੁ ਬਾਣੀ ਬ੍ਰਹਮੁ ਵਖਾਣੈ ॥
God's slave chants the Word of His Bani.
ਉਹ ਸੇਵਕ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਬਾਣੀ ਸਦਾ ਉਚਾਰਦਾ ਹੈ, ਪਰਮਾਤਮਾ ਦਾ ਨਾਮ ਉਚਾਰਦਾ ਹੈ। ਵਖਾਣੈ = ਉਚਾਰਦਾ ਹੈ। ਬ੍ਰਹਮੁ = ਪਰਮਾਤਮਾ (ਦਾ ਨਾਮ)।
ਨਾਨਕ ਪ੍ਰਭ ਸੁਖਦਾਈ ॥
O Nanak, God is the Giver of peace.
ਹੇ ਨਾਨਕ! ਉਹ ਪਰਮਾਤਮਾ ਸਦਾ (ਆਪਣੇ ਸੇਵਕ ਨੂੰ) ਸੁਖ ਦੇਣ ਵਾਲਾ ਹੈ, ਨਾਨਕ = ਹੇ ਨਾਨਕ!
ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥
He has created the perfect creation. ||2||20||84||
ਹੇ ਭਾਈ! ਜਿਸ ਪਰਮਾਤਮਾ ਨੇ (ਨਾਮ-ਸਿਮਰਨ ਦੀ ਇਹ) ਕਦੇ ਉਕਾਈ ਨਾਹ ਖਾਣ ਵਾਲੀ ਵਿਓਂਤ ਬਣਾ ਦਿੱਤੀ ਹੈ ॥੨॥੨੦॥੮੪॥ ਜਿਨਿ = ਜਿਸ (ਪ੍ਰਭੂ) ਨੇ। ਪੂਰੀ ਬਣਤ = ਉਕਾਈ ਨਾਹ ਖਾਣ ਵਾਲੀ ਵਿਓਂਤ ॥੨॥੨੦॥੮੪॥