ਸਲੋਕੁ ਮਃ ੧ ॥

Salok, First Mehl:

ਸਲੋਕ, ਪਹਿਲੀ ਪਾਤਸ਼ਾਹੀ।

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

The Dark Age of Kali Yuga is the knife, and the kings are butchers; righteousness has sprouted wings and flown away.

ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉਡ ਗਿਆ ਹੈ। ਕਲਿ = ਕਲਜੁਗੀ ਸੁਭਾਉ। ਕਾਤੀ = ਛੁਰੀ। ਕਾਸਾਈ = ਕਸਾਈ, ਕੁਹਣ ਵਾਲੇ, ਜ਼ਾਲਮ। ਪੰਖ = ਖੰਭ।

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

In this dark night of falsehood, the moon of Truth is not visible anywhere.

ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਅਮਾਵਸ = ਹਨੇਰੀ ਰਾਤ। ਕਹ = ਕਿਥੇ?

ਹਉ ਭਾਲਿ ਵਿਕੁੰਨੀ ਹੋਈ ॥

I have searched in vain, and I am so confused;

ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਉ = ਮੈ। ਵਿਕੁੰਨੀ = ਵਿਆਕੁਲ।

ਆਧੇਰੈ ਰਾਹੁ ਨ ਕੋਈ ॥

In this darkness, I cannot find the path.

ਹਨੇਰੇ ਵਿਚ ਕੋਈ ਰਾਹ ਦਿੱਸਦਾ ਨਹੀਂ।

ਵਿਚਿ ਹਉਮੈ ਕਰਿ ਦੁਖੁ ਰੋਈ ॥

In egotism, they cry out in pain.

(ਇਸ ਹਨੇਰੇ) ਵਿਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਦੁਖੁ ਰੋਈ = ਦੁੱਖ ਰੋ ਰਹੀ ਹੈ।

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥

Says Nanak, how will they be saved? ||1||

ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? ॥੧॥ ਕਿਨਿ ਬਿਧਿ = ਕਿਸ ਤਰ੍ਹਾਂ? ਗਤਿ = ਮੁਕਤਿ, ਖ਼ਲਾਸੀ ॥੧॥