ਗਉੜੀ ਗੁਆਰੇਰੀ ਮਹਲਾ

Gauree Gwaarayree, Third Mehl:

ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।

ਗੁਰ ਤੇ ਗਿਆਨੁ ਪਾਏ ਜਨੁ ਕੋਇ

Those who obtain spiritual wisdom from the Guru are very rare.

ਕੋਈ (ਭਾਗਾਂ ਵਾਲਾ) ਮਨੁੱਖ ਗੁਰੂ ਪਾਸੋਂ ਪਰਮਾਤਮਾ ਨਾਲ ਡੂੰਘੀ ਸਾਂਝ ਹਾਸਲ ਕਰਦਾ ਹੈ। ਤੇ = ਤੋਂ ਪਾਸੋਂ। ਗਿਆਨੁ = ਡੂੰਘੀ ਸਾਂਝ।

ਗੁਰ ਤੇ ਬੂਝੈ ਸੀਝੈ ਸੋਇ

Those who obtain this understanding from the Guru become acceptable.

ਜੇਹੜਾ ਮਨੁੱਖ ਗੁਰੂ ਪਾਸੋਂ (ਇਹ ਰਾਜ਼) ਸਮਝ ਲੈਂਦਾ ਹੈ, ਉਹ (ਜੀਵਨ-ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ। ਸੀਝੈ = ਕਾਮਯਾਬ ਹੋ ਜਾਂਦਾ ਹੈ।

ਗੁਰ ਤੇ ਸਹਜੁ ਸਾਚੁ ਬੀਚਾਰੁ

Through the Guru, we intuitively contemplate the True One.

ਉਹ ਮਨੁੱਖ ਗੁਰੂ ਪਾਸੋਂ ਟਿਕਵੀਂ ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਹਾਸਲ ਕਰ ਲੈਂਦਾ ਹੈ, ਸਹਜੁ = ਆਤਮਕ ਅਡੋਲਤਾ।

ਗੁਰ ਤੇ ਪਾਏ ਮੁਕਤਿ ਦੁਆਰੁ ॥੧॥

Through the Guru, the Gate of Liberation is found. ||1||

ਉਹ ਮਨੁੱਖ ਗੁਰੂ ਪਾਸੋਂ (ਵਿਕਾਰਾਂ ਤੋਂ) ਖ਼ਲਾਸੀ (ਹਾਸਲ ਕਰਨ) ਦਾ ਦਰਵਾਜ਼ਾ ਲੱਭ ਲੈਂਦਾ ਹੈ ॥੧॥

ਪੂਰੈ ਭਾਗਿ ਮਿਲੈ ਗੁਰੁ ਆਇ

Through perfect good destiny, we come to meet the Guru.

ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਆ ਕੇ ਮਿਲ ਪੈਂਦਾ ਹੈ, ਭਾਗਿ = ਕਿਸਮਤ ਨਾਲ।

ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ

The true ones are intuitively absorbed in the True Lord. ||1||Pause||

ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਉਹ ਸਦਾ-ਥਿਰ ਰਹਿਣ ਵਾਲੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ ॥ ਸਹਜਿ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧॥ ਰਹਾਉ ॥

ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ

Meeting the Guru, the fire of desire is quenched.

ਜੇ ਗੁਰੂ ਮਿਲ ਪਏ ਤਾਂ (ਮਨੁੱਖ ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।

ਗੁਰ ਤੇ ਸਾਂਤਿ ਵਸੈ ਮਨਿ ਆਏ

Through the Guru, peace and tranquility come to dwell within the mind.

ਗੁਰੂ ਦੀ ਰਾਹੀਂ ਹੀ (ਮਨੁੱਖ ਦੇ) ਮਨ ਵਿਚ ਸ਼ਾਂਤੀ ਆ ਵੱਸਦੀ ਹੈ। ਆਏ = ਆਇ, ਆ ਕੇ।

ਗੁਰ ਤੇ ਪਵਿਤ ਪਾਵਨ ਸੁਚਿ ਹੋਇ

Through the Guru, we become pure, holy and true.

ਗੁਰੂ ਪਾਸੋਂ ਹੀ ਆਤਮਕ ਪਵਿਤ੍ਰਤਾ ਆਤਮਕ ਸੁੱਚ ਮਿਲਦੀ ਹੈ। ਸੁਚਿ = ਪਵਿਤ੍ਰਤਾ।

ਗੁਰ ਤੇ ਸਬਦਿ ਮਿਲਾਵਾ ਹੋਇ ॥੨॥

Through the Guru, we are absorbed in the Word of the Shabad. ||2||

ਗੁਰੂ ਦੀ ਰਾਹੀਂ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ॥੨॥

ਬਾਝੁ ਗੁਰੂ ਸਭ ਭਰਮਿ ਭੁਲਾਈ

Without the Guru, everyone wanders in doubt.

ਗੁਰੂ ਤੋਂ ਬਿਨਾ ਸਾਰੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ (ਤੇ ਪ੍ਰਭੂ ਤੇ ਨਾਮ ਤੋਂ ਖੁੰਝੀ ਰਹਿੰਦੀ ਹੈ), ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਈ ਹੋਈ।

ਬਿਨੁ ਨਾਵੈ ਬਹੁਤਾ ਦੁਖੁ ਪਾਈ

Without the Name, they suffer in terrible pain.

ਪ੍ਰਭੂ ਦੇ ਨਾਮ ਤੋਂ ਬਿਨਾ (ਲੁਕਾਈ) ਬਹੁਤ ਦੁੱਖ ਪਾਂਦੀ ਹੈ।

ਗੁਰਮੁਖਿ ਹੋਵੈ ਸੁ ਨਾਮੁ ਧਿਆਈ

Those who meditate on the Naam become Gurmukh.

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਦਰਸਨਿ ਸਚੈ ਸਚੀ ਪਤਿ ਹੋਈ ॥੩॥

True honor is obtained through the Darshan, the Blessed Vision of the True Lord. ||3||

ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆਂ ਸਦਾ-ਥਿਰ ਪ੍ਰਭੂ ਵਿਚ ਟਿਕਿਆਂ ਉਸ ਨੂੰ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ ॥੩॥ ਪਤਿ = ਇੱਜ਼ਤ ॥੩॥

ਕਿਸ ਨੋ ਕਹੀਐ ਦਾਤਾ ਇਕੁ ਸੋਈ

Why speak of any other? He alone is the Giver.

(ਪਰ, ਹੇ ਭਾਈ! ਪ੍ਰਭੂ-ਨਾਮ ਦੀ ਇਸ ਦਾਤ ਵਾਸਤੇ ਪ੍ਰਭੂ ਤੋਂ ਬਿਨਾ ਹੋਰ) ਕਿਸ ਨੂੰ ਬੇਨਤੀ ਕੀਤੀ ਜਾਏ? ਸਿਰਫ਼ ਪਰਮਾਤਮਾ ਹੀ ਇਹ ਦਾਤ ਦੇਣ ਦੇ ਸਮਰੱਥ ਹੈ। ਨੋ = ਨੂੰ। ਇਕੁ ਸੋਈ = ਸਿਰਫ਼ ਉਹ ਪ੍ਰਭੂ ਹੀ।

ਕਿਰਪਾ ਕਰੇ ਸਬਦਿ ਮਿਲਾਵਾ ਹੋਈ

When He grants His Grace, union with the Shabad is obtained.

ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।

ਮਿਲਿ ਪ੍ਰੀਤਮ ਸਾਚੇ ਗੁਣ ਗਾਵਾ

Meeting with my Beloved, I sing the Glorious Praises of the True Lord.

ਪ੍ਰੀਤਮ ਗੁਰੂ ਨੂੰ ਮਿਲ ਕੇ ਮੈਂ (ਭੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਾਂ, ਮਿਲਿ = ਮਿਲ ਕੇ। ਗਾਵਾਂ = ਮੈਂ ਗਾਵਾਂ।

ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥

O Nanak, becoming true, I am absorbed in the True One. ||4||2||22||

ਨਾਨਕ (ਦੀ ਭੀ ਇਹੀ ਅਰਦਾਸ ਹੈ ਕਿ) ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਾਂ ॥੪॥੨॥੨੨॥