ਤੀਨਿ ਭਵਨ ਭਰਪੂਰਿ ਰਹਿਓ ਸੋਈ

He is totally pervading and permeating the three realms;

(ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ, ਭਰਪੂਰਿ ਰਹਿਓ = ਵਿਆਪਕ ਹੈ। ਸੋਈ = ਉਹ ਅਕਾਲ ਪੁਰਖ।

ਅਪਨ ਸਰਸੁ ਕੀਅਉ ਜਗਤ ਕੋਈ

in all the world, He has not created another like Himself.

ਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ, ਸਰਸੁ = ਸਦਰਸ਼, ਵਰਗਾ।

ਆਪੁਨ ਆਪੁ ਆਪ ਹੀ ਉਪਾਯਉ

He Himself created Himself.

ਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ, ਆਪੁਨ ਆਪੁ = ਆਪਣਾ ਆਪ। ਉਪਾਯਉ = ਪੈਦਾ ਕੀਤਾ।

ਸੁਰਿ ਨਰ ਅਸੁਰ ਅੰਤੁ ਨਹੀ ਪਾਯਉ

The angels, human beings and demons have not found His limits.

ਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ; ਸੁਰਿ = ਦੇਵਤੇ। ਨਰ = ਮਨੁੱਖ। ਅਸੁਰ = ਦੈਂਤ। ਆਪ ਹੀ = ਆਪਿ ਹੀ।

ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ

The angels, demons and human beings have not found His limits; the heavenly heralds and celestial singers wander around, searching for Him.

ਦੇਵਤੇ, ਦੈਂਤ, ਮਨੁੱਖ, ਗਣ ਗੰਧਰਬ-ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ,

ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ

The Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,

ਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ। ਸੰਭਉ = (स्वयंभुं) ਆਪਣੇ ਆਪ ਤੋਂ ਪਰਗਟ ਹੋਣ ਵਾਲਾ।

ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧੵਾਇਯਉ

the Eternal All-powerful Cause of causes - all beings meditate on Him in their minds.

(ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ, ਕਰਣ = ਜਗਤ। ਕਰਣ ਕਾਰਣ = ਸ੍ਰਿਸ਼ਟੀ ਦਾ ਮੂਲ। ਸਰਬ ਜੀਅ = ਸਾਰੇ ਜੀਆਂ ਨੇ। ਮਨਿ = ਮਨ ਵਿਚ।

ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥

O Great and Supreme Guru Raam Daas, Your Victory resounds across the universe. You have attained the supreme status of the Lord. ||1||

ਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੧॥ ਜਯੋ ਜਯ = ਜੈ-ਜੈਕਾਰ ਹੋ ਰਹੀ ਹੈ। ਮਹਿ = ਜਗਤ ਵਿਚ। ਹਰਿ ਪਰਮ ਪਦੁ = (ਉਪ੍ਰੋਕਤ) ਹਰੀ ਦੀ ਉੱਚੀ ਪਦਵੀ ॥੧॥