ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥
Rise up, Fareed, and cleanse yourself; chant your morning prayer.
ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ। ਉਜੂ = ਨਿਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਮੂੰਹ ਪੈਰ ਧੋਣੇ। ਉਜੂ ਸਾਜਿ = ਉਜ਼ੂ ਕਰ, ਮੂੰਹ ਹੱਥ ਧੋ। ਸੁਬਹ = ਸਵੇਰ ਦੀ। ਨਿਵਾਜ ਗੁਜਾਰਿ = ਨਿਮਾਜ਼ ਪੜ੍ਹ।
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥
The head which does not bow to the Lord - chop off and remove that head. ||71||
ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) ॥੭੧॥ ਕਪਿ = ਕੱਟ ਕੇ ॥੭੧॥