ਪਉੜੀ

Pauree:

ਪਉੜੀ।

ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ

He Himself is the Philosopher's Stone, He Himself is the metal, and He Himself is transformed into gold.

ਪ੍ਰਭੂ ਸੁਆਮੀ ਆਪ ਹੀ ਪਾਰਸ ਹੈ, ਆਪ ਹੀ ਲੋਹਾ ਹੈ ਤੇ ਉਸ ਨੇ ਆਪ ਹੀ (ਉਸ ਤੋਂ) ਸੋਨਾ ਬਣਾਇਆ ਹੈ। ਪਾਰਸੁ = ਉਹ ਪੱਥਰ ਜਿਸ ਨਾਲ ਛੋਹਿਆਂ ਧਾਤਾਂ ਸੋਨਾ ਬਣਦੀਆਂ ਦੱਸੀਦੀਆਂ ਹਨ। ਕੰਚਨੁ = ਸੋਨਾ।

ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ

He Himself is the Lord and Master, He Himself is the servant, and He Himself is the Destroyer of sins.

ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ ਤੇ ਆਪ ਹੀ ਪਾਪ ਦੂਰ ਕਰਨ ਵਾਲਾ ਹੈ। ਖੰਡਨੁ = ਨਾਸ ਕਰਨ ਵਾਲਾ।

ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ

He Himself enjoys every heart; the Lord Master Himself is the basis of all illusion.

ਸਾਰੇ ਸਰੀਰਾਂ ਵਿਚ ਆਪ ਹੀ ਵਿਆਪਕ ਹੋ ਕੇ ਮਾਇਕ ਪਦਾਰਥ ਭੋਗਦਾ ਹੈ ਤੇ ਸਾਰੀ ਮਾਇਆ ਭੀ ਆਪ ਹੀ ਹੈ। ਘਟ = ਸਰੀਰ। ਅੰਜਨੁ = ਕਾਲਖ, ਸੁਰਮਾ, ਮਾਇਆ।

ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ

He Himself is the discerning one, and He Himself is the Knower of all; He Himself breaks the bonds of the Gurmukhs.

ਆਪ ਹੀ ਬਿਬੇਕ (ਭਾਵ, ਗਿਆਨ) ਹੈ, ਆਪ ਹੀ ਸਾਰੇ (ਬਿਬੇਕ) ਨੂੰ ਜਾਣਨ ਵਾਲਾ ਹੈ ਤੇ ਆਪ ਹੀ ਸਤਿਗੁਰੂ ਦੇ ਸਨਮੁਖ ਹੋ ਕੇ (ਮਾਇਆ ਦੇ ਬੰਧਨ) ਤੋੜਨ ਵਾਲਾ ਹੈ। ਬਿਬੇਕੁ = ਪਰਖ, ਪਛਾਣ, ਗਿਆਨ। ਬੇਤਾ = ਜਾਣਨ ਵਾਲਾ। ਭੰਜਨੁ = ਨਾਸ ਕਰਨ ਵਾਲਾ।

ਜਨੁ ਨਾਨਕੁ ਸਾਲਾਹਿ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥

Servant Nanak is not satisfied by merely praising You, O Creator Lord; You are the Great Giver of peace. ||10||

ਹੇ ਕਰਤਾਰ! ਦਾਸ ਨਾਨਕ ਤੇਰੀ ਸਿਫ਼ਤ-ਸਾਲਾਹ ਕਰ ਕੇ ਰੱਜਦਾ ਨਹੀਂ (ਭਾਵ ਮੈਂ ਤੇਰੀ ਕੇਹੜੀ ਸਿਫ਼ਤ ਕਰਾਂ?), ਤੂੰ ਸਭ ਤੋਂ ਵੱਡਾ ਸੁਖਾਂ ਦਾ ਦਾਤਾ ਹੈਂ ॥੧੦॥