ਸਵੈਯਾ

SWAYYA

ਸਵੈਯਾ:

ਸਾਤਕਿ ਅਉ ਬਰਮਾਕ੍ਰਿਤ ਊਧਵ ਸ੍ਰੀ ਮੁਸਲੀ ਕਰ ਮੈ ਹਲੁ ਲੈ

ਸਾਤਕ ਅਤੇ ਬਰਮਾਕ੍ਰਿਤ, ਊਧਵ ਅਤੇ ਬਲਰਾਮ ਹੱਥ ਵਿਚ ਹਲ ਲੈ ਕੇ (ਚਲ ਪਏ)।

ਬਸੁਦੇਵ ਤੇ ਆਦਿਕ ਬੀਰ ਜਿਤੇ ਤਿਹ ਆਗੇ ਕੀਯੋ ਬਲਿ ਕਉ ਦਲੁ ਦੈ

He sent all his great warriors including Satyak, Krat Verma, Udhava, Balram, Vasudev etc. to the front,

ਬਸੁਦੇਵ ਆਦਿਕ ਜਿਤਨੇ ਸੂਰਮੇ ਸਨ, ਉਨ੍ਹਾਂ ਨੂੰ ਵੀ ਦਲ ਬਲ ਦੇ ਕੇ ਅਗੇ ਕੀਤਾ ਹੈ।

ਸਬ ਹੂੰ ਨ੍ਰਿਪ ਊਪਰਿ ਬਾਨਨ ਬ੍ਰਿਸਟ ਕਰੀ ਮਨ ਮੈ ਤਕਿ ਕੇ ਖਲੁ ਛੈ

ਮਨ ਵਿਚ (ਉਸ ਨੂੰ) ਨਸ਼ਟ ਕਰਨ ਦਾ ਵਿਚਾਰ ਕਰ ਕੇ ਸਭ ਨੇ ਰਾਜਾ (ਖੜਗ ਸਿੰਘ) ਉਤੇ ਬਾਣਾਂ ਦੀ ਬਰਖਾ ਕੀਤੀ ਹੈ।

ਸੁਰਰਾਜ ਪਠੇ ਗਿਰਿ ਗੋਧਨ ਪੈ ਰਿਸਿ ਮੇਘ ਮਨੋ ਬਰਖੈ ਬਲੁ ਕੈ ॥੧੪੩੫॥

And they all showed so many arrows in order to destroy Kharag Singh like powerful clouds sent by Indra for bursting into rain on the Goverdhan mountain.1435.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਭੇਜੇ ਹੋਏ ਬਦਲ ਕ੍ਰੋਧਿਤ ਹੋ ਕੇ ਬਲ ਪੂਰਵਕ ਗੋਵਰਧਨ ਪਰਬਤ ਉਤੇ ਬਰਖਾ ਕਰ ਰਹੇ ਹੋਣ ॥੧੪੩੫॥

ਸਰ ਜਾਲ ਕਰਾਲ ਸਬੈ ਸਹਿ ਕੈ ਗਹਿ ਕੈ ਬਹੁਰੋ ਧਨੁ ਬਾਨ ਚਲਾਏ

The king enduring the terrible rain of arrows also discharged arrows from his side

ਭਿਆਨਕ ਤੀਰਾਂ ਦੇ ਸਾਰੇ ਜਾਲ (ਭਾਵ ਝੜੀ) ਨੂੰ ਸਹਿ ਕੇ ਫਿਰ (ਹੱਥ ਵਿਚ) ਧਨੁਸ਼ ਬਾਣ ਫੜ ਕੇ (ਖੜਗ ਸਿੰਘ ਨੇ) ਤੀਰ ਚਲਾਏ ਹਨ।

ਬਾਜ ਕਰੇ ਸਭਹੂੰਨ ਕੇ ਘਾਇਲ ਸੂਤ ਸਬੈ ਤਿਨ ਕੇ ਰਨਿ ਘਾਏ

He wounded the horse of all the kings and killed all their charioteers

ਸਾਰਿਆਂ ਦੇ ਘੋੜੇ ਘਾਇਲ ਕਰ ਦਿੱਤੇ ਹਨ ਅਤੇ ਉਨ੍ਹਾਂ ਸਾਰਿਆਂ ਦੇ ਰਥਵਾਨ ਰਣ ਵਿਚ ਮਾਰ ਦਿੱਤੇ ਹਨ।

ਪੈਦਲ ਕੇ ਦਲ ਮਾਝਿ ਪਰਿਓ ਤੇਈ ਬਾਨਨ ਸੋ ਜਮੁਲੋਕਿ ਪਠਾਏ

After that he jumped into the forces on foot and began to send the warriors to the abode of Yama

(ਫਿਰ) ਪੈਦਲ ਸੈਨਾ ਵਿਚ ਵੜ ਕੇ ਉਨ੍ਹਾਂ ਸਾਰਿਆਂ ਨੂੰ ਬਾਣਾਂ ਨਾਲ ਯਮਲੋਕ ਵਿਚ ਪਹੁੰਚਾ ਦਿੱਤਾ ਹੈ।

ਸ︀ਯੰਦਨ ਕਾਟਿ ਦਯੋ ਬਹੁਰੋ ਸਭ ਹ੍ਵੈ ਬਿਰਥੀ ਜਦੁਬੰਸ ਪਰਾਏ ॥੧੪੩੬॥

He shattered the chariots of many and deprived of their chariots, the Yadavas ran away.1436.

ਫਿਰ ਸਭ ਦੇ ਰਥਾਂ ਨੂੰ ਤੋੜ ਦਿੱਤਾ ਹੈ ਅਤੇ ਯਾਦਵਾਂ ਨੂੰ ਰਥ-ਹੀਨ ਕਰ ਕੇ ਭਜਾ ਦਿੱਤਾ ਹੈ ॥੧੪੩੬॥

ਕਾਹੇ ਕਉ ਭਜਤ ਹੋ ਰਨ ਤੇ ਬਲਿ ਜੁਧ ਸਮੋ ਪੁਨਿ ਐਸੇ ਪੈ ਹੈ

ਹੇ ਬਲਰਾਮ! ਰਣ ਤੋਂ ਕਿਸ ਵਾਸਤੇ ਭਜਦੇ ਹੋ? ਇਸ ਪ੍ਰਕਾਰ ਦੇ ਯੁੱਧ ਦਾ ਅਵਸਰ ਫਿਰ ਨਹੀਂ ਮਿਲਣਾ।

ਸਾਤਕਿ ਸੋ ਖੜਗੇਸ ਕਹਿਓ ਅਬ ਭਾਜਹੁ ਤੈ ਕਛੁ ਲਾਜ ਰਹੈ ਹੈ

“Why are you running away from the battlefield? You will not have such opportunity of war again.” Kharag Singh said to Satyak, “keep the war-tradition in your mind and do not run away,

ਖੜਗ ਸਿੰਘ ਨੇ ਸਾਤਕ ਨੂੰ ਕਿਹਾ ਕਿ (ਜੇ) ਹੁਣ ਭਜ ਗਿਆ ਤਾਂ ਕੀ ਕੋਈ ਲਾਜ ਰਹਿ ਜਾਏਗੀ।

ਜਉ ਕਹੂੰ ਅਉਰ ਸਮਾਜ ਮੈ ਜਾਇ ਹੋ ਸੋ ਵਹੁ ਕਾਇਰ ਰਾਜ ਵਹੈ ਹੈ

ਜੇ ਤੂੰ ਕਿਸੇ ਹੋਰ ਸਮਾਜ ਵਿਚ ਜਾਏਂਗਾ ਤਾਂ ਉਹ ਕਾਇਰਾਂ ਦਾ ਰਾਜ-ਸਮਾਜ ਹੋਵੇਗਾ।

ਤਾ ਤੇ ਬਿਚਾਰ ਕੈ ਆਨਿ ਭਿਰੋ ਕਿਨ ਭਾਜ ਕੈ ਕਾ ਮੁਖੁ ਲੈ ਘਰਿ ਜੈ ਹੈ ॥੧੪੩੭॥

Because when you visit some society, the people will say that the king of the cowards is the same, therefore consider it and fight with me, because on running away to your home, how you will show your face there?”1437.

ਇਸ ਲਈ ਵਿਚਾਰ ਕਰ ਅਤੇ ਆ ਕੇ ਯੁੱਧ ਕਰ ਕਿਉਂਕਿ ਭਜ ਕੇ ਕਿਹੜੇ ਮੂੰਹ ਨਾਲ ਘਰ ਜਾਏਂਗਾ ॥੧੪੩੭॥

ਯੌ ਸੁਨਿ ਸੂਰ ਕੋਊ ਫਿਰਿਯੋ ਰਿਸ ਕੈ ਅਰਿ ਕੈ ਨ੍ਰਿਪ ਪਾਛੈ ਧਯੋ ਹੈ

Hearing these words, none of the warriors came back

ਇਹ ਸੁਣ ਕੇ ਕੋਈ ਵੀ ਸੂਰਮਾ (ਭਜਣੋਂ) ਮੁੜਿਆ ਨਹੀਂ ਹੈ, (ਫਿਰ) ਕ੍ਰੋਧਿਤ ਹੋ ਕੇ ਰਾਜਾ ਵੈਰੀਆਂ ਦੇ ਪਿਛੇ ਭਜਿਆ ਹੈ।

ਜਾਦਵ ਭਾਜਤ ਜੈਸੇ ਅਜਾ ਖੜਗੇਸ ਮਨੋ ਮ੍ਰਿਗਰਾਜ ਭਯੋ ਹੈ

Then the king, in rage, followed the enemy, the Yadavas were running away like goats and Kharag Singh seems like a lion

ਯਾਦਵ ਬਕਰੀਆਂ ਵਾਂਗ ਭਜੀ ਜਾਂਦੇ ਹਨ ਅਤੇ ਖੜਗ ਸਿੰਘ ਮਾਨੋ (ਉਨ੍ਹਾਂ ਲਈ) ਸ਼ੇਰ ਬਣਿਆ ਹੋਇਆ ਹੋਵੇ।

ਧਾਇ ਮਿਲਿਓ ਮੁਸਲੀਧਰ ਕੋ ਤਨਿ ਕੰਠ ਬਿਖੈ ਧਨੁ ਡਾਰ ਲਯੋ ਹੈ

The king ran and met Balram and put his bow in his neck

ਫਿਰ ਭਜ ਕੇ ਬਲਰਾਮ ਨੂੰ ਮਿਲ ਪਿਆ ਹੈ ਅਤੇ ਉਸ ਦੇ ਗਲੇ ਵਿਚ ਧਨੁਸ਼ ਪਾ ਲਿਆ ਹੈ।

ਤਉ ਹਸਿ ਕੈ ਅਪਨੇ ਬਸ ਕੈ ਬਲਦੇਵਹਿ ਕਉ ਤਬ ਛਾਡਿ ਦਯੋ ਹੈ ॥੧੪੩੮॥

Then laughingly he subdued Balram but subsequently let him go.1438.

ਫਿਰ ਹਸ ਕੇ ਅਤੇ ਆਪਣੇ ਵਸ ਵਿਚ ਕਰ ਕੇ ਬਲਰਾਮ ਨੂੰ ਤਦ ਛਡ ਦਿੱਤਾ ਹੈ ॥੧੪੩੮॥