ਦੇਵਗੰਧਾਰੀ ਮਹਲਾ ੫ ॥
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਧਿਆਏ ਗਾਏ ਕਰਨੈਹਾਰ ॥
I meditate, and sing of the Creator Lord.
ਜੇਹੜਾ ਮਨੁੱਖ ਸਿਰਜਣਹਾਰ ਕਰਤਾਰ ਦਾ ਧਿਆਨ ਧਰਦਾ ਹੈ ਕਰਤਾਰ ਦੇ ਗੁਣ ਗਾਂਦਾ ਹੈ, ਧਿਆਏ = ਧਿਆਨ ਕਰਦਾ ਹੈ। ਗਾਏ = ਗਾਂਦਾ ਹੈ। ਕਰਨੈਹਾਰ = ਸਿਰਜਣਹਾਰ ਕਰਤਾਰ ਨੂੰ।
ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥
I have become fearless, and I have found peace, poise and bliss, remembering the infinite Lord. ||1||Pause||
ਉਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਮਿਲੇ ਰਹਿੰਦੇ ਹਨ। ਉਹੀ ਇੱਕ ਹੈ ਤੇ ਉਹੀ ਅਨੇਕਾਂ ਰੂਪਾਂ ਵਾਲਾ ਹੈ, ਤੂੰ ਉਸ ਕਰਤਾਰ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ ॥੧॥ ਰਹਾਉ ॥ ਸਹਜ = ਆਤਮਕ ਅਡੋਲਤਾ। ਅਨਿਕ = ਅਨੇਕਾਂ ਰੂਪਾਂ ਵਾਲਾ। ਉਹੀ = ਉਹ (ਪਰਮਾਤਮਾ) ਹੀ। ਰੇ = ਹੇ ਭਾਈ! ਸਮਾਰ = ਸੰਭਾਲ, ਹਿਰਦੇ ਵਿਚ ਸਾਂਭ ਰੱਖ ॥੧॥ ਰਹਾਉ ॥
ਸਫਲ ਮੂਰਤਿ ਗੁਰੁ ਮੇਰੈ ਮਾਥੈ ॥
The Guru, of the most fruitful image, has placed His hand upon my forehead.
ਜਿਸ ਗੁਰੂ ਦਾ ਦਰਸਨ ਜੀਵਨ ਦਾ ਫਲ ਦੇਣ ਵਾਲਾ ਹੈ ਉਹ ਮੇਰੇ ਮੱਥੇ ਉੱਤੇ (ਆਪਣਾ ਹੱਥ ਰੱਖਦਾ ਹੈ, ਉਸ ਦੀ ਬਰਕਤਿ ਨਾਲ), ਸਫਲ ਮੂਰਤਿ = ਜਿਸ ਦੇ ਸਰੂਪ ਦਾ ਦਰਸਨ ਫਲ ਦੇਂਦਾ ਹੈ। ਮੇਰੈ ਮਾਥੈ = ਮੇਰੇ ਮੱਥੇ ਉੱਤੇ।
ਜਤ ਕਤ ਪੇਖਉ ਤਤ ਤਤ ਸਾਥੈ ॥
Wherever I look, there, I find Him with me.
ਮੈਂ ਜਿਧਰ ਵੇਖਦਾ ਹਾਂ ਉਧਰ ਹੀ ਪਰਮਾਤਮਾ ਮੈਨੂੰ ਆਪਣੇ ਨਾਲ ਵੱਸਦਾ ਪ੍ਰਤੀਤ ਹੁੰਦਾ ਹੈ। ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਤ ਤਤ = ਉੱਥੇ ਉੱਥੇ ਹੀ।
ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥
The Lotus Feet of the Lord are the Support of my very breath of life. ||1||
ਉਸ ਪਰਮਾਤਮਾ ਦੇ ਸੋਹਣੇ ਚਰਨ ਮੇਰੀ ਜਿੰਦ ਦਾ ਆਸਰਾ ਬਣ ਗਏ ਹਨ ॥੧॥ ਪ੍ਰਾਨ ਅਧਾਰ = ਜਿੰਦ ਦਾ ਆਸਰਾ ॥੧॥
ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥
My God is all-powerful, unfathomable and utterly vast.
ਉਹ ਮੇਰਾ ਪ੍ਰਭੂ ਹਰ ਤਾਕਤ ਦਾ ਕਾਲਕ ਹੈ, ਬਹੁਤ ਡੂੰਗਾ ਹੈ ਤੇ ਵਢਾ ਹੈ। ਸਮਰਥ = ਹਰੇਕ ਤਾਕਤ ਦਾ ਮਾਲਕ।
ਘਟ ਘਟ ਅੰਤਰਿ ਸਾਹਿਬੁ ਨੇਰਾ ॥
The Lord and Master is close at hand - He dwells in each and every heart.
ਉਹ ਮਾਲਕ ਹਰ ਸਰੀਰ ਵਿੱਚ ਤੇ ਨੇੜੇ ਹੈ। ਘਟ = ਸਰੀਰ। ਸਾਹਿਬੁ = ਮਾਲਕ। ਤਾਕੀ = ਤੱਕੀ ਹੈ।
ਤਾਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥
Nanak seeks the Sanctuary and the Support of God, who has no end or limitation. ||2||3||36||
ਨਾਨਕ ਨੇ ਉਸ ਪਰਮਾਤਮਾ ਦੀ ਸਰਨ ਤੱਕੀ ਹੈ, ਉਸ ਪ੍ਰਭੂ ਦਾ ਆਸਰਾ ਤੱਕਿਆ ਹੈ, ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ ਤੇ ਜਿਸ (ਦੇ ਸਰੂਪ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੩॥੩੬॥ ਆਸਰ = ਆਸਰਾ। ਜਾ ਕਾ = ਜਿਸ (ਪਰਮਾਤਮਾ) ਦਾ। ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ ॥੨॥੩॥੩੬॥