ਗਉੜੀ ਮਃ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ

Meditating, meditating, meditating in remembrance, I have found peace.

(ਹੇ ਭਾਈ! ਗੋਬਿੰਦ ਦਾ ਆਰਾਧਨ ਗੁਰੂ ਦੀ ਰਾਹੀਂ ਹੀ ਮਿਲਦਾ ਹੈ।) ਉਸ ਨੇ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ, ਸਿਮਰਿ = ਸਿਮਰ ਕੇ। ਸੁਖੁ = ਆਤਮਕ ਆਨੰਦ।

ਚਰਨ ਕਮਲ ਗੁਰ ਰਿਦੈ ਬਸਾਇਆ ॥੧॥

I have enshrined the Lotus Feet of the Guru within my heart. ||1||

(ਜਿਸ ਮਨੁੱਖ ਨੇ) ਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ ॥੧॥ ਚਰਨ ਕਮਲ ਗੁਰ = ਗੁਰੂ ਦੇ ਸੋਹਣੇ ਚਰਨ (ਕੌਲ-ਫੁਲਾਂ ਵਰਗੇ)। ਰਿਦੈ = ਹਿਰਦੇ ਵਿਚ ॥੧॥

ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ

The Guru, the Lord of the Universe, the Supreme Lord God, is perfect.

(ਹੇ ਭਾਈ!) ਗੋਬਿੰਦ ਪਾਰਬ੍ਰਹਮ (ਸਭ ਹਸਤੀਆਂ ਨਾਲੋਂ) ਵੱਡਾ ਹੈ, ਸਾਰੇ ਗੁਣਾਂ ਦਾ ਮਾਲਕ ਹੈ (ਉਸ ਵਿਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਹੈ)। ਪੂਰਾ = ਅਭੁੱਲ, ਸਾਰੇ ਗੁਣਾਂ ਵਾਲਾ।

ਤਿਸਹਿ ਅਰਾਧਿ ਮੇਰਾ ਮਨੁ ਧੀਰਾ ਰਹਾਉ

Worshipping Him, my mind has found a lasting peace. ||Pause||

ਉਸ ਗੋਬਿੰਦ ਨੂੰ ਆਰਾਧ ਕੇ ਮੇਰਾ ਮਨ ਹੌਸਲੇ ਵਾਲਾ ਬਣ ਜਾਂਦਾ ਹੈ (ਤੇ ਅਨੇਕਾਂ ਕਿਲਬਿਖਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ)।ਰਹਾਉ। ਤਿਸਹਿ = ਉਸ (ਗੋਬਿੰਦ) ਨੂੰ। ਧੀਰਾ = ਧੀਰਜ ਵਾਲਾ।ਰਹਾਉ।

ਅਨਦਿਨੁ ਜਪਉ ਗੁਰੂ ਗੁਰ ਨਾਮ

Night and day, I meditate on the Guru, and the Name of the Guru.

(ਹੇ ਭਾਈ!) ਮੈਂ ਤਾਂ ਹਰ ਵੇਲੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ (ਗੁਰੂ ਦੀ ਮਿਹਰ ਨਾਲ ਹੀ ਗੋਬਿੰਦ ਦਾ ਸਿਮਰਨ ਪ੍ਰਾਪਤ ਹੁੰਦਾ ਹੈ, ਤੇ) ਅਨਦਿਨੁ = ਹਰ ਰੋਜ਼, ਹਰ ਵੇਲੇ। ਜਪਉ = ਜਪਉਂ, ਮੈਂ ਜਪਦਾ ਹਾਂ।

ਤਾ ਤੇ ਸਿਧਿ ਭਏ ਸਗਲ ਕਾਂਮ ॥੨॥

Thus all my works are brought to perfection. ||2||

ਉਸ ਸਿਮਰਨ ਦੀ ਬਰਕਤਿ ਨਾਲ ਸਾਰੇ ਕੰਮਾਂ ਵਿਚ ਸਫਲਤਾ ਹਾਸਲ ਹੁੰਦੀ ਹੈ ॥੨॥ ਤਾ ਤੇ = ਉਸ (ਜਪਣ) ਦੀ ਬਰਕਤਿ ਨਾਲ। ਸਿਧਿ = ਸਫਲਤਾ। ਸਿਧਿ ਸਗਲ ਕਾਂਮ = ਸਾਰੇ ਕੰਮਾਂ ਦੀ ਸਫਲਤਾ ॥੨॥

ਦਰਸਨ ਦੇਖਿ ਸੀਤਲ ਮਨ ਭਏ

Beholding the Blessed Vision of His Darshan, my mind has become cool and tranquil,

(ਹੇ ਭਾਈ! ਗੁਰੂ ਦੀ ਰਾਹੀਂ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਦਰਸਨ ਕਰਨ ਵਾਲੇ) ਠੰਢੇ ਠਾਰ ਮਨ ਵਾਲੇ ਹੋ ਜਾਂਦੇ ਹਨ, ਦੇਖਿ = ਵੇਖ ਕੇ। ਸੀਤਲ ਮਨ = ਠੰਢੇ-ਠਾਰ ਮਨ ਵਾਲੇ।

ਜਨਮ ਜਨਮ ਕੇ ਕਿਲਬਿਖ ਗਏ ॥੩॥

and the sinful mistakes of countless incarnations have been washed away. ||3||

ਤੇ ਉਹਨਾਂ ਦੇ ਅਨੇਕਾਂ (ਪਹਿਲੇ) ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ ॥੩॥ ਕਿਲਬਿਖ = ਪਾਪ ॥੩॥

ਕਹੁ ਨਾਨਕ ਕਹਾ ਭੈ ਭਾਈ

Says Nanak, where is fear now, O Siblings of Destiny?

ਨਾਨਕ ਆਖਦਾ ਹੈ- ਹੇ ਭਾਈ! (ਗੁਰੂ ਦੀ ਸਰਨ ਪੈ ਕੇ ਗੋਬਿੰਦ ਦਾ ਨਾਮ ਸਿਮਰਿਆਂ ਦੁਨੀਆ ਵਾਲੇ) ਸਾਰੇ ਡਰ-ਖ਼ਤਰੇ ਮਨ ਤੋਂ ਲਹਿ ਜਾਂਦੇ ਹਨ, ਨਾਨਕ = ਹੇ ਨਾਨਕ! ਭਾਈ = ਹੇ ਭਾਈ! ਭੈ = ਡਰ-ਖ਼ਤਰੇ {'ਭਉ' ਤੋਂ ਬਹੁ-ਬਚਨ}।

ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥

The Guru Himself has preserved the honor of His servant. ||4||112||

(ਕਿਉਂਕਿ) ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ (ਗੋਬਿੰਦ ਆਪਣੇ ਸੇਵਕ ਦੀ ਆਪ ਲਾਜ ਰੱਖਦਾ ਹੈ ॥੪॥੧੧੨॥ ਪੈਜ = ਇੱਜ਼ਤ ॥੪॥