ਸਲੋਕੁ ॥
Salok:
ਸਲੋਕ।
ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥
Those who long for the Lord, are said to be His servants.
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ। ਲੋੜੀਦੇ ਰਾਮ = ਰਾਮ ਨੂੰ ਚੰਗੇ ਲੱਗਦੇ ਹਨ। ਸੇਈ = ਉਹੀ {ਬਹੁ-ਵਚਨ}। ਕਾਂਢਿਆ = ਅਖਵਾਂਦੇ ਹਨ।
ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥
Nanak knows this Truth, that the Lord is not different from His Saint. ||1||
ਹੇ ਨਾਨਕ! ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ॥੧॥ ਜਾਣੇ = ਜਾਣਿ, ਸਮਝ। ਸਤਿ = ਸੱਚ। ਬਾਹਰਾ = ਵੱਖਰਾ ॥੧॥