ਨ੍ਰਿਪ ਜਰਾਸੰਧਿ ਬਾਚ ਕਾਨ੍ਰਹ ਸੋ ॥
Speech of Jarasandh addressed to Krishna:
ਰਾਜਾ ਜਰਾਸੰਧ ਨੇ ਕ੍ਰਿਸ਼ਨ ਨੂੰ ਕਿਹਾ:
ਸਵੈਯਾ ॥
SWAYYA
ਸਵੈਯਾ:
ਜੋ ਬਲ ਹੈ ਤੁਮ ਮੈ ਨੰਦ ਨੰਦਨ ਸੋ ਅਬ ਪਉਰਖ ਮੋਹਿ ਦਿਖਈਯੈ ॥
“O Krishna! if you have any power and strength, then show it to me
ਹੇ ਨੰਦ ਦੇ ਪੁੱਤਰ! ਜੋ ਤੇਰੇ ਵਿਚ ਬਲ ਹੈ, (ਤਾਂ) ਉਹ ਸ਼ੂਰਵੀਰਤਾ ਮੈਨੂੰ ਦਿਖਾ,
ਠਾਢੋ ਕਹਾ ਮੁਹਿ ਓਰ ਨਿਹਾਰਤ ਮਾਰਤ ਹੋ ਸਰ ਭਾਜਿ ਨ ਜਈਯੈ ॥
What are you looking at towards me, standing there? I am going to hit you with my arrow, do not run away anywhere
ਖੜੋਤਾ ਹੋਇਆ ਮੇਰੇ ਵਲ ਕੀ ਤਕ ਰਿਹਾ ਹੈਂ? (ਮੈਂ) ਬਾਣ ਚਲਾਉਂਦਾ ਹਾਂ, ਭਜ ਨਾ ਜਾਈਂ।
ਕੈ ਅਬ ਡਾਰਿ ਹਥਿਆਰ ਗਵਾਰ ਸੰਭਾਰ ਕੈ ਮੋ ਸੰਗਿ ਜੂਝ ਮਚਈਯੈ ॥
“O foolish Yadava! surrender yourself otherwise fight with me with great caution
ਹੇ ਗਵਾਲੇ! ਜਾਂ ਤਾਂ ਹੁਣ ਹਥਿਆਰ ਸੁਟ ਦੇ, ਜਾਂ (ਉਨ੍ਹਾਂ ਨੂੰ) ਸੰਭਾਲ ਕੇ ਮੇਰੇ ਨਾਲ ਯੁੱਧ ਮਚਾ।
ਕਾਹੇ ਕਉ ਪ੍ਰਾਨ ਤਜੈ ਰਨ ਮੈ ਬਨ ਮੈ ਸੁਖ ਸੋ ਬਛ ਗਾਇ ਚਰਈਯੈ ॥੧੮੪੩॥
Why do you want to end your life in the war? Go and graze your cows and calves peacefully in the forest.”1843.
ਰਣ-ਭੂਮੀ ਵਿਚ ਕਿਸ ਲਈ ਪ੍ਰਾਣ ਤਿਆਗਦਾ ਹੈਂ, ਬਨ ਵਿਚ (ਜਾ ਕੇ) ਸੁਖ ਨਾਲ ਗਊਆਂ ਅਤੇ ਵੱਛੇ ਚਰਾ ॥੧੮੪੩॥
ਬ੍ਰਿਜਰਾਜ ਮਨੈ ਕਬਿ ਸ︀ਯਾਮ ਭਨੈ ਉਹ ਭੂਪ ਕੇ ਬੈਨ ਸੁਨੇ ਜਬ ਐਸੇ ॥
ਕਵੀ ਸ਼ਿਆਮ ਸ੍ਰੀ ਕ੍ਰਿਸ਼ਨ ਦੇ ਮਨ ਦੀ (ਸਥਿਤੀ) ਦਸਦੇ ਹਨ ਜਦੋਂ ਉਨ੍ਹਾਂ ਨੇ ਰਾਜੇ ਦੇ ਅਜਿਹੇ ਬੋਲ ਸੁਣੇ
ਸ੍ਰੀ ਹਰਿ ਕੇ ਉਰ ਮੈ ਰਿਸ ਯੌ ਪ੍ਰਗਟੀ ਪਰਸੇ ਘ੍ਰਿਤ ਪਾਵਕ ਤੈਸੇ ॥
When Krishna heard these words of the king, the anger erupted in his mind like the fire flaming up on putting ghee in it,
ਤਾਂ ਸ੍ਰੀ ਕ੍ਰਿਸ਼ਨ ਦੇ ਹਿਰਦੇ ਵਿਚ ਕ੍ਰੋਧ ਇਸ ਤਰ੍ਹਾਂ ਪ੍ਰਗਟ ਹੋਇਆ ਜਿਵੇਂ ਅੱਗ ਘਿਉ ਦਾ ਚਮਚਾ ('ਪਰਸਾ') (ਪਾਣ ਨਾਲ) ਭੜਕਦੀ ਹੈ।
ਜਿਉ ਮ੍ਰਿਗਰਾਜ ਸ੍ਰਿਗਾਵਲ ਕੀ ਕੂਕ ਸੁਨੇ ਬਨਿ ਹੂਕ ਉਠੇ ਮਨ ਵੈਸੇ ॥
ਜਿਸ ਤਰ੍ਹਾਂ ਗਿਦੜ ਦੀ ਕੂਕ ਸੁਣ ਕੇ ਬਨ ਵਿਚ ਸ਼ੇਰ ਦਹਾੜ ਉਠਦਾ ਹੈ, ਉਸੇ ਤਰ੍ਹਾਂ (ਦੀ ਹਾਲਤ ਸ੍ਰੀ ਕ੍ਰਿਸ਼ਨ ਦੇ) ਮਨ ਦੀ ਹੋ ਰਹੀ ਹੈ।
ਯੌ ਅਟਕੀ ਅਰਿ ਕੀ ਬਤੀਯਾ ਖਟਕੈ ਪਗ ਮੈ ਅਟਿ ਕੰਟਕ ਜੈਸੇ ॥੧੮੪੪॥
“O like the lion gets infuriated on hearing the howls of jackals, or like the mind getting angry on thorns being struck into the clothes.1844.
(ਸ੍ਰੀ ਕ੍ਰਿਸ਼ਨ ਨੂੰ) ਵੈਰੀ ਦੀਆਂ ਗੱਲਾਂ ਇੰਜ ਲਗੀਆਂ ਹਨ ਜਿਵੇਂ ਪੈਰ ਵਿਚ ਅਟਨ ਅਥਵਾ ਕੰਡਾ ਚੁਭ ਕੇ ਰੜਕਦਾ ਹੈ ॥੧੮੪੪॥
ਕ੍ਰੁਧਤ ਹ੍ਵੈ ਬ੍ਰਿਜਰਾਜ ਇਤੈ ਸੁ ਘਨੇ ਲਖਿ ਕੈ ਤਿਹ ਬਾਨ ਚਲਾਏ ॥
On this side, Krishna getting infuriated, discharged many arrows
ਇਧਰੋਂ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ, ਉਸ ਨੂੰ ਵੇਖ ਕੇ ਬਹੁਤ ਬਾਣ ਚਲਾਏ ਹਨ।
ਕੋਪਿ ਉਤੇ ਧਨੁ ਲੇਤ ਭਯੋ ਨ੍ਰਿਪ ਸ︀ਯਾਮ ਭਨੈ ਦੋਊ ਨੈਨ ਤਚਾਏ ॥
On that side the king in anger, with reddened eyes, took up his bow in his hand
ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੇ ਕ੍ਰੋਧਿਤ ਹੋ ਕੇ ਧਨੁਸ਼ ਪਕੜ ਲਿਆ ਅਤੇ ਦੋਵੇਂ ਅੱਖਾਂ ਤਣ ਲਈਆਂ।
ਜੋ ਸਰ ਆਵਤ ਭਯੋ ਹਰਿ ਊਪਰਿ ਸੋ ਛਿਨ ਮੈ ਸਬ ਕਾਟਿ ਗਿਰਾਏ ॥
(ਰਾਜਾ ਜਰਾਸੰਧ ਦੇ) ਜੋ ਬਾਣ ਸ੍ਰੀ ਕ੍ਰਿਸ਼ਨ ਉਪਰ ਆਏ, ਉਨ੍ਹਾਂ ਸਾਰਿਆਂ ਨੂੰ ਛਿਣ ਭਰ ਵਿਚ ਕਟ ਕੇ ਸੁਟ ਦਿੱਤਾ।
ਸ੍ਰੀ ਹਰਿ ਕੇ ਸਰ ਭੂਪਤਿ ਕੇ ਤਨ ਕਉ ਤਨਕੋ ਨਹਿ ਭੇਟਨ ਪਾਏ ॥੧੮੪੫॥
The arrows which were coming towards Krishna were intercepted by him and the arrows of Krishna are not even touching the kng.1845.
ਸ੍ਰੀ ਕ੍ਰਿਸ਼ਨ ਦੇ ਬਾਣ ਵੀ ਰਾਜੇ ਦੇ ਸ਼ਰੀਰ ਨੂੰ ਤੀਲੇ ਵਾਂਗ ਵੀ ਛੋਹ ਨਾ ਸਕੇ ॥੧੮੪੫॥
ਇਤ ਸੋ ਨ੍ਰਿਪ ਜੂਝਿ ਕਰੈ ਹਰਿ ਸਿਉ ਉਤ ਤੇ ਮੁਸਲੀ ਇਕ ਬੈਨ ਸੁਨਾਯੋ ॥
ਇਧਰ ਰਾਜਾ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰ ਰਿਹਾ ਹੈ ਅਤੇ ਉਧਰੋਂ ਬਲਰਾਮ ਨੇ (ਉਸ ਉਤੇ) ਇਕ ਬੋਲ ਕਸਿਆ ਹੈ,
ਮਾਰਿ ਬਿਦਾਰਿ ਦਏ ਤੁਮਰੇ ਭਟ ਤੈ ਮਨ ਮੈ ਨਹੀ ਨੈਕੁ ਲਜਾਯੋ ॥
On this side the king is fighting with Krishna and on that side Balram said to the king, “We have killed your warriors, but still you do not feel ashamed
(ਹੇ ਜਰਾਸੰਧ ਮੈਂ ਤੇਰੇ) ਕਿਤਨੇ ਹੀ ਸੂਰਮੇ ਮਾਰ ਕੇ ਨਸ਼ਟ ਕਰ ਦਿੱਤੇ ਹਨ, (ਪਰ) ਤੂੰ ਮਨ ਵਿਚ ਜ਼ਰਾ ਜਿੰਨਾ ਵੀ ਨਹੀਂ ਲਜਾਇਆ।
ਰੇ ਨ੍ਰਿਪ ਕਾਹੇ ਕਉ ਜੂਝ ਮਰੈ ਫਿਰਿ ਜਾਹੋ ਘਰੈ ਲਰਿ ਕਾ ਫਲੁ ਪਾਯੋ ॥
“O king! go back to your home, what will you gain by fighting? O king! you are like deer and
ਹੇ ਰਾਜਨ! ਕਿਸ ਲਈ ਲੜ ਕੇ ਮਰਦਾ ਹੈਂ, ਘਰ ਨੂੰ ਪਰਤ ਜਾ, ਲੜਾਈ ਕਰ ਕੇ (ਹੁਣ ਤਕ) ਕੀ ਫਲ ਪਾਇਆ ਹੈ।
ਤਾ ਤੇ ਬੜੋ ਜਢ ਹੈ ਮ੍ਰਿਗ ਭੂਪਤਿ ਕੇਹਰਿ ਸੋ ਰਨ ਜੀਤਨਿ ਆਯੋ ॥੧੮੪੬॥
Are only dreaming about your victory over the lion.1846.
ਹੇ ਰਾਜਨ! ਤਾਂ ਤੇ (ਤੂੰ) ਬਹੁਤ ਮੂਰਖ ਹੈਂ (ਕਿਉਂਕਿ ਤੂੰ) ਹਿਰਨ ਰੂਪ (ਹੋ ਕੇ) ਸ਼ੇਰ ਰੂਪ ਕ੍ਰਿਸ਼ਨ ਤੋਂ ਜੰਗ ਜਿਤਣ ਆਇਆ ਹੈਂ ॥੧੮੪੬॥