ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਬਸੰਤੁ ਹਿੰਡੋਲ ਮਹਲਾ ੯ ॥
Raag Basant Hindol, Ninth Mehl:
ਰਾਗ ਬਸੰਤੁ/ਹਿੰਡੋਲ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਸਾਧੋ ਇਹੁ ਤਨੁ ਮਿਥਿਆ ਜਾਨਉ ॥
O Holy Saints, know that this body is false.
ਹੇ ਸੰਤ ਜਨੋ! ਇਸ ਸਰੀਰ ਨੂੰ ਨਾਸਵੰਤ ਸਮਝੋ। ਸਾਧੋ = ਹੇ ਸੰਤ ਜਨੋ! ਮਿਥਿਆ = ਨਾਸ-ਵੰਤ। ਤਨੁ = ਸਰੀਰ। ਜਾਨੋ = ਸਮਝੋ।
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥
The Lord who dwells within it - recognize that He alone is real. ||1||Pause||
ਇਸ ਸਰੀਰ ਵਿਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ ॥੧॥ ਰਹਾਉ ॥ ਯਾ ਭੀਤਰਿ = ਇਸ (ਸਰੀਰ) ਵਿਚ। ਬਸਤੁ ਹੈ = ਵੱਸਦਾ ਹੈ। ਸਾਚੋ = ਸਦਾ ਕਾਇਮ ਰਹਿਣ ਵਾਲਾ। ਤਾਹਿ = ਉਸ (ਪਰਮਾਤਮਾ) ਨੂੰ ॥੧॥ ਰਹਾਉ ॥
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥
The wealth of this world is only a dream; why are you so proud of it?
ਇਹ ਜਗਤ ਉਸ ਧਨ-ਸਮਾਨ ਹੀ ਹੈ ਜਿਹੜਾ ਸੁਪਨੇ ਵਿਚ ਲੱਭ ਲਈਦਾ ਹੈ (ਤੇ, ਜਾਗਦਿਆਂ ਹੀ ਖ਼ਤਮ ਹੋ ਜਾਂਦਾ ਹੈ) (ਇਸ ਜਗਤ ਨੂੰ ਧਨ ਨੂੰ) ਵੇਖ ਕੇ ਕਿਉਂ ਅਹੰਕਾਰ ਕਰਦਾ ਹੈਂ? ਸੰਪਤਿ = ਧਨ। ਸੰਪਤਿ ਸੁਪਨੇ ਕੀ = ਉਹ ਧਨ ਜੋ ਮਨੁੱਖ ਕਈ ਵਾਰੀ ਸੁਪਨੇ ਵਿਚ ਲੱਭ ਲੈਂਦਾ ਹੈ। ਦੇਖਿ = ਵੇਖ ਕੇ। ਕਹਾ = ਕਿੱਥੇ? ਕਿਉਂ? ਐਡਾਨੋ = ਆਕੜਦਾ ਹੈਂ, ਅਹੰਕਾਰ ਕਰਦਾ ਹੈਂ।
ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥
None of it shall go along with you in the end; why do you cling to it? ||1||
ਇਥੋਂ ਕੋਈ ਭੀ ਚੀਜ਼ (ਅੰਤ ਸਮੇਂ) ਤੇਰੇ ਨਾਲ ਨਹੀਂ ਜਾ ਸਕਦੀ। ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈਂ? ॥੧॥ ਸੰਗਿ ਤਿਹਾਰੈ = ਤੇਰੇ ਨਾਲ। ਚਾਲੈ = ਚੱਲਦਾ। ਤਾਹਿ = ਉਸ (ਧਨ) ਨਾਲ। ਲਪਟਾਨੋ = ਚੰਬੜਿਆ ਹੋਇਆ ਹੈਂ ॥੧॥
ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥
Leave behind both praise and slander; enshrine the Kirtan of the Lord's Praises within your heart.
ਕਿਸੇ ਦੀ ਖ਼ੁਸ਼ਾਮਦ ਕਿਸੇ ਦੀ ਨਿੰਦਿਆ-ਇਹ ਦੋਵੇਂ ਕੰਮ ਛੱਡ ਦੇ। ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਓ। ਉਸਤਤਿ = (ਮਨੁੱਖ ਦੀ) ਖ਼ੁਸ਼ਾਮਦ। ਨਿੰਦਾ = ਚੁਗ਼ਲੀ। ਪਰਹਰਿ = ਦੂਰ ਕਰ, ਛੱਡ ਦੇ। ਕੀਰਤਿ = ਸਿਫ਼ਤ-ਸਾਲਾਹ। ਉਰਿ = ਹਿਰਦੇ ਵਿਚ। ਆਨੋ = ਲਿਆਓ, ਵਸਾਓ।
ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥
O servant Nanak, the One Primal Being, the Lord God, is totally permeating everywhere. ||2||1||
ਹੇ ਦਾਸ ਨਾਨਕ! (ਆਖ-ਹੇ ਭਾਈ!) ਸਿਰਫ਼ ਉਹ ਭਗਵਾਨ ਪੁਰਖ ਹੀ (ਸਲਾਹੁਣ-ਜੋਗ ਹੈ ਜੋ) ਸਭ ਜੀਵਾਂ ਵਿਚ ਵਿਆਪਕ ਹੈ ॥੨॥੧॥ ਪੂਰਨੁ = ਵਿਆਪਕ ॥੨॥੧॥